ਪੱਤਰ ਪ੍ਰੇਰਕ
ਭੁੱਚੋ ਮੰਡੀ, 5 ਅਗਸਤ
ਪਿੰਡ ਭੁੱਚੋ ਕਲਾਂ ਦੇ ਖੇਡ ਸਟੇਡੀਅਮ ਵਿੱਚ ਲੜਕੀਆਂ ਨੇ ਬਲਾਕ ਸਮਿਤੀ ਦੀ ਚੇਅਰਪਰਸਨ ਜਸਵੀਰ ਕੌਰ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਨੇ ਪੰਜਾਬੀ ਬੋਲੀਆਂ ਪਾ ਕੇ ਖੂਬ ਗਿੱਧਾ ਪਾਇਆ। ਵੱਡੀ ਉਮਰ ਦੀਆਂ ਔਰਤਾਂ ਨੇ ਵੀ ਪੁਰਾਤਨ ਬੋਲੀਆਂ ਪਾ ਕੇ ਮਨ ਪ੍ਰਚਾਵਾ ਕੀਤਾ। ਇਸ ਮੌਕੇ ਚੇਅਰਪਰਸਨ ਜਸਵੀਰ ਕੌਰ ਨੇ ਕਿਹਾ ਕਿ ਪੁਰਾਤਨ ਸਮੇਂ ਵਿੱਚ ਤੀਆਂ ਮੌਕੇ ਪਿੰਡ ਦੀਆਂ ਵਿਆਹੀਆਂ ਲੜਕੀਆਂ ਆਪਣੇ ਪੇਕੇ ਘਰ ਪਹੁੰਚ ਜਾਂਦੀਆਂ ਸਨ ਅਤੇ ਤੀਆਂ ਵਿੱਚ ਇੱਕ ਦੂਜੀ ਨੂੰ ਮਿਲ ਕੇ ਗੱਲਾਂ ਰਾਹੀਂ ਮਨ ਦੀ ਖੂਬ ਭੜਾਸ ਕੱਢਦੀਆਂ ਸਨ। ਇਸ ਮੌਕੇ ਸਰਪੰਚ ਪੁਰਪ੍ਰੀਤ ਸਿੰਘ ਸਰਾਂ ਨੇ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਣ ਦਾ ਭਰੋਸਾ ਦਿੱਤਾ ਤਾਂ ਪੰਜਾਬੀ ਸੱਭਿਆਚਾਰ ਨੂੰ ਬਚਾਇਆ ਜਾ ਸਕੇ।