ਪੱਤਰ ਪ੍ਰੇਰਕ
ਭਾਈਰੂਪਾ, 11 ਸਤੰਬਰ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਦੁੱਲੇਵਾਲਾ ਦਾ ਨੌਜਵਾਨ ਰਿੰਕੂ ਸਿੰਘ ਜਿਸਦਾ ਕਿ ਦਿਮਾਗੀ ਸੰਤੁਲਨ ਕਥਿੱਤ ਤੌਰ ’ਤੇ ਠੀਕ ਨਹੀਂ ਹੈ। ਪਰਿਵਾਰ ਵੱਲੋਂ ਮਜਬੂਰੀ ਵੱਸ ਸੰਗਲਾਂ ਨਾਲ ਬੰਨ੍ਹੇ ਹੋਏ ਨੌਜਵਾਨ ਦੇ ਪਰਿਵਾਰ ਨਾਲ ‘ਆਪ’ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਮੁਲਾਕਾਤ ਕੀਤੀ। ਇਸ ਮੌਕੇ ਸ੍ਰੀ ਭੱਲਾ ਨੇ ਕਿਹਾ ਕਿ ਦਿਮਾਗ ਦੇ ਮਾਹਿਰ ਡਾਕਟਰਾਂ ਤੇ ਰੈੱਡ ਕਰਾਸ ਦੀ ਟੀਮ ਨਾਲ ਰਾਬਤਾ ਕੀਤਾ ਹੈ, ਜਿੰਨ੍ਹਾਂ ਰਿੰਕੂ ਸਿੰਘ ਦੇ ਇਲਾਜ ਉਪਰੰਤ ਚੰਗੇ ਨਤੀਜੇ ਦੀ ਆਸ ਜਤਾਈ ਹੈ। ਸ੍ਰੀ ਭੱਲਾ ਨੇ ਸਮਾਜ ਸੇਵੀ, ਸਿਆਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰਿੰਕੀ ਦੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ।