ਮਲੋਟ: ਇਥੇ ਦਾਨੇਵਾਲਾ ਚੌਕ ਵਿੱਚ ਬਣੇ ਸਰਕਾਰੀ ਕਾਲਜ ਦੀ ਚਾਰਦਿਵਾਰੀ ਦੇ ਨਾਲ ਅੰਦਰ ਸਥਿਤ ਰਾਮਦੇਵ ਦੇ ਮੰਦਰ ਲਈ ਸ਼ਰਧਾਲੂਆਂ ਨੇ ਰਾਸਤਾ ਲੈਣ ਦੀ ਮੰਗ ਕੀਤੀ ਹੈ। ਦਰਅਸਲ ਕਰੀਬ ਦੋ ਸਾਲ ਪਹਿਲਾਂ ਜਦ ਇਸ ਕਾਲਜ ਦੀ ਚਾਰਦਿਵਾਰੀ ਕੀਤੀ ਗਈ ਸੀ ਤਾਂ ਉਸ ਵੇਲੇ ਇਸ ਮੰਦਰ ਨੂੰ ਚਾਰਦਿਵਾਰੀ ਤੋਂ ਬਾਹਰ ਰੱਖਣ ਦੀ ਬਜਾਏ, ਅੰਦਰ ਰੱਖ ਲਿਆ ਗਿਆ ਸੀ, ਜਿਸ ਕਰਕੇ ਸ਼ਰਧਾਲੂਆਂ ਨੂੰ ਕੰਧ ਟੱਪ ਕੇ ਪੂਜਾ ਆਦਿ ਲਈ ਅੰਦਰ ਦਾਖਲ ਹੋਣਾ ਪੈਂਦਾ ਹੈ। ਜਦਕਿ ਕਾਲਜ ਪ੍ਰਬੰਧਕਾਂ ਦੀ ਦਲੀਲ ਹੈ ਕਿ ਉਨ੍ਹਾਂ ਰਸਤਾ ਇਸ ਲਈ ਨਹੀਂ ਰੱਖਿਆ ਕਿ ਕਾਲਜ ਅਜੇ ਨਿਰਮਾਣ ਅਧੀਨ ਹੈ ਅਤੇ ਉਥੋਂ ਸਾਮਾਨ ਆਦਿ ਚੋਰੀ ਹੋਣ ਦਾ ਖਦਸ਼ਾ ਰਹਿੰਦਾ ਹੈ। ਲੋਕਾਂ ਨੇ ਵਿਧਾਇਕ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਤੋਂ ਇਸ ਸਮੱਸਿਆ ਦਾ ਹੱਲ ਮੰਗਿਾ। -ਪੱਤਰ ਪ੍ਰੇਰਕ