ਕੋੋਟਕਪੂਰਾ 25 ਜੂਨ
ਬਠਿੰਡਾ-ਫਿਰੋਜ਼ਪੁਰ ਰੇਲ ਸੈਕਸ਼ਨ ਦੇ ਲੈਵਲ ਕਰਾਸਿੰਗ ਨੰਬਰ ਐੱਸ-26 ਕੋਟਕਪੂਰਾ-ਫ਼ਰੀਦਕੋਟ ਸੜਕ ’ਤੇ ਉਸਾਰਿਆ ਜਾ ਰਿਹਾ ਬਹੁ-ਕਰੋੜੀ ਰੇਲਵੇ ਓਵਰਬ੍ਰਿਜ ਦਸੰਬਰ 2020 ’ਚ ਪੂਰਾ ਕਰ ਕੇ ਇਸ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਵੱਲੋਂ ਜ਼ਿਲ੍ਹੇ ਦੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ ਗਈ। ਜਾਣਕਾਰੀ ਅਨੁਸਾਰ ਇਸ ਫਲਾਈ ਓਵਰਬ੍ਰਿਜ ਦੇ ਨਿਰਮਾਣ ’ਤੇ ਸਰਕਾਰ ਵੱਲੋਂ 116.98 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਦਕਿ ਨਿਰਮਾਣ ਦਾ ਕੰਮ 90 ਪ੍ਰਤੀਸ਼ਤ ਪੂਰਾ ਹੋ ਚੁੱਕਿਆ ਹੈ।