ਪੱਤਰ ਪ੍ਰੇਰਕ
ਜੈਤੋ, 16 ਸਤੰਬਰ
ਨਗਰ ਸੁਧਾਰ ਕਮੇਟੀ ਜੈਤੋ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਇੱਥੇ ਫੋਰ ਸੀਜ਼ਨ ਰਿਜ਼ਾਰਟ ਜੈਤੋ ਵਿੱਚ ਪ੍ਰਧਾਨ ਹਰਸੰਗੀਤ ਸਿੰਘ ਹੈਪੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਕਮੇਟੀ ਦੇ ਬਾਨੀ ਪ੍ਰਧਾਨ ਸੁਰੇਸ਼ ਸ਼ਰਮਾ ਦੀ ਸਦੀਵੀ ਰੁਖ਼ਸਾਈ ’ਤੇ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਪ੍ਰਮੋਦ ਧੀਰ ਵੱਲੋਂ ਨਗਰ ਸੁਧਾਰ ਕਮੇਟੀ ਦੀਆਂ ਸਰਗਰਮੀਆਂ ’ਤੇ ਝਾਤ ਪੁਆਈ ਗਈ। ਪ੍ਰਧਾਨ ਹਰਸੰਗੀਤ ਸਿੰਘ ਹੈਪੀ ਵੱਲੋਂ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਸੰਸਥਾ ਦੇ ਸਰਪਰਸਤ ਪ੍ਰੋ. ਤਰਸੇਮ ਨਰੂਲਾ ਨੇ ਕਮੇਟੀ ਦੇ ਕੰਮਾਂ ’ਚ ਅਹੁਦੇਦਾਰਾਂ ਤੇ ਮੈਂਬਰਾਂ ਦੇ ਆਪਸੀ ਤਾਲਮੇਲ ’ਤੇ ਜ਼ੋਰ ਦਿੱਤਾ। ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਕੀਤੀ ਗਈ ਚੋਣ ਦੌਰਾਨ ਪ੍ਰੋ. ਤਰਸੇਮ ਨਰੂਲਾ ਅਤੇ ਇੰਦਰਜੀਤ ਸ਼ਰਮਾ ਨੂੰ ਸਰਪ੍ਰਸਤ, ਜਸਵਿੰਦਰ ਸਿੰਘ ਜੋਨੀ ਨੂੰ ਪ੍ਰਧਾਨ, ਗੁਰਮੀਤ ਸਿੰਘ ਬਰਾੜ ਨੂੰ ਸੰਚਾਲਕ, ਦਵਿੰਦਰ ਸੱਚਦੇਵਾ ਨੂੰ ਚੇਅਰਮੈਨ, ਕਰਮਜੀਤ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਸ਼ਿਵਰਾਜ ਸਿੰਘ ਨੂੰ ਜਨਰਲ ਸਕੱਤਰ, ਐਡਵੋਕੇਟ ਅਜੇਪਾਲ ਸਿੰਘ ਨੂੰ ਕਾਨੂੰਨੀ ਸਲਾਹਕਾਰ, ਰਜਿੰਦਰ ਰਾਜੂ ਚਾਵਲਾ ਨੂੰ ਕੈਸ਼ੀਅਰ, ਮਾ. ਅੰਗਰੇਜ਼ ਸਿੰਘ ਨੂੰ ਸਹਾਇਕ ਸੈਕਟਰੀ, ਹਰਸੰਗੀਤ ਸਿੰਘ ਹੈਪੀ ਨੂੰ ਮੁੱਖ ਸਲਾਹਕਾਰ, ਗੁਰਪਿਆਰ ਸਿੰਘ ਨੂੰ ਜਥੇਬੰਦਕ ਸਕੱਤਰ ਅਤੇ ਮਾ. ਪ੍ਰਮੋਦ ਧੀਰ ਨੂੰ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ।