ਪੱਤਰ ਪ੍ਰੇਰਕ
ਟੱਲੇਵਾਲ, 17 ਅਪਰੈਲ
ਪਿੰਡ ਟੱਲੇਵਾਲ ਦੀ ਪੰਚਾਇਤ ਵੱਲੋਂ ਸਰਪੰਚ ਹਰਸ਼ਰਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਗੰਦੇ ਪਾਣੀ ਦੇ ਛੱਪੜ ਦਾ ਨਵੀਨੀਕਰਨ ਕਰ ਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਮਨਮੋਹਕ ਝੀਲ ਵਿੱਚ ਪਰਵਾਸੀਆਂ ਅਤੇ ਪੰਚਾਇਤੀ ਫੰਡਾਂ ਨਾਲ ਇੱਕ ਕਿਸ਼ਤੀ ਛੱਡ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਸੁੰਦਰ ਪਾਰਕ ਵਿੱਚ ਓਪਨ ਜਿਮ ਅਤੇ ਬੱਚਿਆਂ ਲਈ ਝੂਲੇ ਅਤੇ ਹੋਰ ਖੇਡਣ ਲਈ ਸਾਮਾਨ ਸਵਾ ਦੋ ਲੱਖ ਦੀ ਲਾਗਤ ਨਾਲ ਲਾਇਆ ਗਿਆ ਹੈ। ਇਸ ਸਬੰਧੀ ਸਰਪੰਚ ਹਰਸ਼ਰਨ ਸਿੰਘ ਨੇ ਦੱਸਿਆ ਕਿ ਜਿੱਥੇ ਪਿੰਡ ਦੇ ਐੱਨਆਰਆਈ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਪੰਚਾਇਤ ਦਾ ਸਹਿਯੋਗ ਕਰ ਰਹੇ ਹਨ, ਉੱਥੇ ਸਮੁੱਚੇ ਪਿੰਡ ਵਾਸੀ ਵੀ ਪੰਚਾਇਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਇਸ ਮੌਕੇ ਮਲਕੀਤ ਸਿੰਘ ਤੁੰਗ ਮੈਂਬਰ ਜ਼ਿਲ੍ਹਾ ਪਰਿਸ਼ਦ, ਪੰਚ ਚਮਕੌਰ ਸਿੰਘ ਭਿੰਡਰ, ਅਜੀਤ ਸਿੰਘ ਤੇ ਸਵਰਨ ਸਿੰਘ, ਲਖਵਿੰਦਰ ਸਿੰਘ ਤੇ ਕਾਕਾ ਸਿੰਘ, ਬੂਟਾ ਸਿੰਘ ਆੜ੍ਹਤੀ, ਮੁਕੰਦ ਸਿੰਘ ਪੂਨੀਆ, ਅਮਨਦੀਪ ਸਿੰਘ ਧਾਲੀਵਾਲ ਕਲੱਬ ਆਗੂ ਹਾਜ਼ਰ ਸਨ।