ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 5 ਅਕਤੂਬਰ
ਥਾਣਾ ਠੁੱਲ੍ਹੀਵਾਲ ਪੁਲੀਸ ਨੇ ਲਾਪਤਾ ਹੋਈ ਨਬਾਲਗ ਬੱਚੀ ਨੂੰ ਕਰੀਬ ਤਿੰਨ ਘੰਟੇ ਜੱਦੋ ਜਹਿਦ ਕਰਕੇ ਲੱਭਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ। ਥਾਣਾ ਮੁਖੀ ਸਰੀਫ਼ ਖ਼ਾਨ ਨੇ ਦੱਸਿਆ ਕਿ ਨਾਬਾਲਿਗ ਬੱਚੀ ਚਾਹਤਪ੍ਰੀਤ ਕੌਰ ਵਾਸੀ ਕੁਰੜ ਇਕ ਨਿਜੀ ਸਕੂਲ ਵਿੱਚ ਨੌਵੀਂ ਜਮਾਤ ’ਚ ਪੜ੍ਹਦੀ ਹੈ। ਪ੍ਰੀਖਿਆ ਵਿਚ ਬੱਚੀ ਦੇ ਨੰਬਰ ਘੱਟ ਆਉਣ ’ਤੇ ਉਸ ਦੀ ਮਾਤਾ ਵੱਲੋਂ ਝਿੜਕਣ ਤੋਂ ਬਾਅਦ ਨਰਾਜ਼ ਹੋ ਕੇ ਬੱਚੀ ਘਰ ਤੋਂ ਬਿਨਾਂ ਦੱਸੇ ਚਲੀ ਗਈ ਤੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਠੁੱਲ੍ਹੀਵਾਲ ਵਿਖੇ ਇਤਲਾਹ ਕੀਤੀ ਸੀ। ਬੱਚੀ ਦੇ ਮਾਪਿਆਂ ਨੇ ਪੁਲੀਸ ਦਾ ਧੰਨਵਾਦ ਕੀਤਾ।