ਲੰਬੀ (ਪੱਤਰ ਪ੍ਰੇਰਕ): ਖੇਤਰ ਵਿੱਚ ਬਾਰ੍ਹਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ (15) ਨਾਲ ਉਸ ਦੇ ਸਕੂਲ ਦੇ ਸਾਬਕਾ ਵਿਦਿਆਰਥੀ ਵੱਲੋਂ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਖੁਲਾਸਾ ਪੀੜਤਾ ਵੱਲੋਂ ਸਪਰੇਅ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਉਪਰੰਤ ਹੋਇਆ। ਪੀੜਤਾ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਸ ਨੂੰ ਬਠਿੰਡਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤਾ ਅਨੁਸਾਰ ਕਰੀਬ ਤਿੰਨ ਮਹੀਨੇ ਪਹਿਲਾਂ ਦੁਪਿਹਰ ਸਮੇਂ ਬੱਸ ਅੱਡੇ ਜਾਣ ਲਈ ਉਹ ਮੁਲਜ਼ਮ ਦੇ ਘਰ ਮੂਹਰੋਂ ਗਲੀ ਵਿੱਚੋਂ ਲੰਘ ਰਹੀ ਸੀ, ਤਦ ਮੁਲਜ਼ਮ ਨੇ ਚਾਕੂ ਦੀ ਨੋਕ ’ਤੇ ਆਪਣੇ ਘਰ ਵਿੱਚ ਉਸ ਨਾਲ ਜਬਰ-ਜਨਾਹ ਕੀਤਾ। ਇਸ ਉਪਰੰਤ ਮੁਲਜ਼ਮ ਉਸ ਨਾਲ ਕਈ ਵਾਰ ਜ਼ਬਰ-ਜਨਾਹ ਕਰਦਾ ਰਿਹਾ। ਜਿਸ ਕਰਕੇ ਉਹ ਗਰਭਵਤੀ ਹੋ ਗਈ। ਕਿੱਲਿਆਂਵਾਲੀ ਥਾਣਾ ਦੇ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਗੋਲੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।