ਪੱਤਰ ਪ੍ਰੇਰਕ
ਗਿੱਦੜਬਾਹਾ, 23 ਜੁਲਾਈ
ਸੀਬੀਐੱਸਈ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਜੇਐੱਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੀ ਵਧੀਆ ਕਾਗੁਜ਼ਾਰੀ ਰਹੀ। ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਕੁੱਲ 165 ਵਿਦਿਆਰਥੀਆਂ ਵਿੱਚੋਂ 160 ਵਿਦਿਆਰਥੀਆਂ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ। ਸਕੂਲ ਦੇ 33 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ। ਕਾਮਰਸ ਗਰੁੱਪ ਵਿੱਚੋਂ ਅਨੀਸ਼ ਨੇ 97 ਫ਼ੀਸਦ ਅੰਕ ਪ੍ਰਾਪਤ ਕੀਤੇ। ਸਾਇੰਸ ਗਰੁੱਪ ਵਿੱਚੋਂ ਲਕਸ਼ਦੀਪ ਸ਼ਰਮਾ ਨੇ 96 ਫ਼ੀਸਦ ਅੰਕ ਪ੍ਰਾਪਤ ਕੀਤੇ। ਜਦਕਿ ਆਰਟਸ ਵਿੱਚੋਂ ਸਨੇਹਾ ਕਟਾਰੀਆ ਨੇ 94.2 ਫ਼ੀਸਦ ਅੰਕ ਪ੍ਰਾਪਤ ਕੀਤੇ।
ਭਗਤਾ ਭਾਈ (ਪੱਤਰ ਪ੍ਰੇਰਕ): ਦਿ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਕੁੱਲ 199 ਬੱਚੇ ਇਸ ਪ੍ਰੀਖਿਆ ’ਚ ਬੈਠੇ। ਕਾਮਰਸ ਵਿੱਚ ਦਿਕਸ਼ਾ ਸਿੰਗਲਾ ਨੇ 98.4 ਫੀਸਦੀ, ਯਸ਼ਪ੍ਰੀਤ ਵਰਮਾ ਨੇ 95.6 ਫੀਸਦੀ ਤੇ ਅਰਸ਼ਪ੍ਰੀਤ ਕੌਰ ਨੇ 95.4 ਫੀਸਦੀ, ਮੈਡੀਕਲ ਵਿੱਚ ਅਰਸ਼ਦੀਪ ਕੌਰ ਨੇ 97.6 ਫੀਸਦੀ, ਤਾਜਪ੍ਰੀਤ ਕੌਰ ਨੇ 96.2 ਫੀਸਦੀ ਤੇ ਅਵਨੀਤ ਕੌਰ ਨੇ 93 ਫੀਸਦੀ, ਨਾਨ ਮੈਡੀਕਲ ਵਿੱਚ ਗੁਰਸ਼ਰਨ ਕੌਰ ਬਰਾੜ ਨੇ 96.2 ਫੀਸਦੀ, ਖੁਸ਼ਵੀਰ ਕੌਰ ਨੇ 95.6 ਫੀਸਦੀ ਤੇ ਅਰਸ਼ਦੀਪ ਕੌਰ ਨੇ 95 ਫੀਸਦੀ, ਆਰਟਸ ਵਿੱਚ ਬਿਕਰਮਜੀਤ ਸਿੰਘ ਨੇ 86 ਫ਼ੀਸਦੀ, ਅਮਨਜੋਤ ਕੌਰ ਨੇ 85 ਫੀਸਦੀ ਤੇ ਅਕਾਸ਼ਦੀਪ ਸਿੰਘ ਨੇ 84.8 ਫੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਗਗਨ ਬਰਾੜ ਚੇਅਰਮੈਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਓਪ ਚੇਅਰਮੈਨ, ਗੁਰਮੀਤ ਸਿੰਘ ਵਿੱਤ ਸਕੱਤਰ ਤੇ ਡਾਇਰੈਕਟਰ ਨੀਰੂ ਗਾਂਧੀ ਨੇ ਸ਼ਾਨਦਾਰ ਨਤੀਜੇ ਲਈ ਬੱਚਿਆਂ, ਮਾਪਿਆਂ ਤੇ ਸਟਾਫ ਨੂੰ ਵਧਾਈ ਦਿੱਤੀ।
ਇਸੇ ਦੌਰਾਨ ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਤੇ ਪ੍ਰਿੰਸੀਪਲ ਰਮਨ ਕੁਮਾਰ ਨੇ ਦੱਸਿਆ ਕਿ ਨਾਨ ਮੈਡੀਕਲ ਗਰੁੱਪ ਵਿਚ ਖ਼ੁਸ਼ਪ੍ਰੀਤ ਕੌਰ ਨੇ 96.6 ਫ਼ੀਸਦ, ਯੁਵਰਾਜ ਜਿੰਦਲ ਨੇ 94.2 ਫ਼ੀਸਦ ਤੇ ਵੀਰਪਾਲ ਕੌਰ ਨੇ 93 ਫੀਸਦ, ਕਾਮਰਸ ਵਿਚ ਨਵਦੀਪ ਕੌਰ ਨੇ 92.8 ਫ਼ੀਸਦ, ਮੁਸਕਾਨਪ੍ਰੀਤ ਕੌਰ ਨੇ 91.2 ਫ਼ੀਸਦ ਤੇ ਮਨਵੀਰਪਾਲ ਕੌਰ ਨੇ 90 ਫ਼ੀਸਦ, ਦਸਵੀਂ ਜਮਾਤ ਦੇ ਨਤੀਜੇ ਵਿੱਚ ਅਮੀਸ਼ਾ ਗੋਇਲ ਨੇ 97.4 ਫ਼ੀਸਦ, ਸੁਖਵੀਰ ਸਿੰਘ 93.6 ਫੀਸਦ ਤੇ ਵਰਲੀਨਜੋਤ ਕੌਰ ਨੇ 92 ਫ਼ੀਸਦ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਫਤਹਿਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਇੱਥੋਂ ਦੇ ਸ੍ਰੀ ਹੇਮਕੁੰਟ ਸਾਹਿਬ ਸਕੂਲ ਦੇ ਪ੍ਰਿੰਸੀਪਲ ਅਮਰਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੀ ਮੈਰਿਟ ਲਿਸਟ ਵਿੱਚ ਦਸਵੀਂ ਜਮਾਤ ਵਿੱਚੋਂ ਪਰਨੀਤ ਕੌਰ ਨੇ ਪਹਿਲਾ, ਕੋਮਲਪ੍ਰੀਤ ਕੌਰ ਨੇ ਦੂਸਰਾ ਅਤੇ ਮਨਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਡਾਇਰੈਕਟਰ ਰਣਜੀਤ ਕੌਰ ਸੰਧੂ ਨੇ ਸਟਾਫ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਮਾਨਸਾ (ਪੱਤਰ ਪ੍ਰੇਰਕ): ਡੀਏਵੀ ਸਕੂਲ ਮਾਨਸਾ ਦੇ ਪ੍ਰਿੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ ਅੰਕੁਸ਼ ਗੁਪਤਾ ਨੇ 97.4 ਫੀਸਦੀ, ਭੂਮੀ ਨੇ 97.2 ਫ਼ੀਸਦ, ਧਵਨੀ ਤੇ ਤਹਿਜ਼ੀਬ ਮਾਨ ਨੇ 96.4 ਫ਼ੀਸਦ ਅੰਕ ਪ੍ਰਾਪਤ ਕੀਤੇ। ਇਸ ਮੌਕੇ ਉਨ੍ਹਾਂ ਬੱਚਿਆਂ ਉਨ੍ਹਾਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਨਤੀਜੇ ਸੌ ਫ਼ੀਸਦ ਰਹੇ
ਜੈਤੋ (ਪੱਤਰ ਪ੍ਰੇਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਚਾਲਿਤ ਇਥੋਂ ਦੇ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਅਤੇ ਦਸਵੀਂ ਜਮਾਤਾਂ ਦਾ ਨਤੀਜਾ ਸੌ ਫੀਸਦੀ ਆਇਆ। ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਵਿੱਚੋਂ ਹਰਸਿਮਰਨ ਕੌਰ ਨੇ 95.6 ਫੀਸਦੀ ਅੰਕ ਲੈ ਕੇ ਪਹਿਲਾ, ਸਾਇੰਸ ਗਰੁੱਪ ਵਿੱਚੋਂ ਰੁਪਿੰਦਰ ਕੌਰ ਨੇ 93.6 ਫ਼ੀਸਦ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਹਿਊਮੈਨਟੀਜ਼ ਗਰੁੱਪ ਵਿੱਚੋਂ ਦੀਪਕਰਨ ਸਿੰਘ ਨੇ 93 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਲਿਆ। ਦਸਵੀਂ ਜਮਾਤ ਵਿੱਚੋਂ ਸਹਿਜਪ੍ਰੀਤ ਕੌਰ ਨੇ 94 ਫ਼ੀਸਦ ਅਤੇ ਹਰਲੀਨ ਕੌਰ ਨੇ 92 ਫੀਸਦ ਅੰਕ ਹਾਸਲ ਕੀਤੇ।