ਪੱਤਰ ਪ੍ਰੇਰਕ
ਅਬੋਹਰ, 26 ਸਤੰਬਰ
ਨਵੀਂ ਆਬਾਦੀ ਗਲੀ ਨੰ-8 ਛੋਟੀ ਪੋੜੀ ’ਚ ਦੋ ਮਹੀਨੇ ਪਹਿਲਾਂ ਬਣਾਈ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ। ਇੱਥੋਂ ਦੇ ਲੋਕਾਂ ਨੇ ਇਸ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਸੜਕ ਨੂੰ ਠੀਕ ਨਹੀਂ ਕਰਵਾਇਆ ਗਿਆ ਤਾਂ ਇਹ ਬਿਲਕੁਲ ਹੀ ਖ਼ਰਾਬ ਹੋ ਜਾਵੇਗੀ। ਲੋਕਾਂ ਨੇ ਦੱਸਿਆ ਕਿ ਅਜੇ ਇਸ ਸੜਕ ਨੂੰ ਬਣੇ ਦੋ ਮਹੀਨੇ ਹੀ ਹੋਏ ਹਨ ਕਿ ਇਹ ਟੁੱਟਣੀ ਵੀ ਸ਼ੁਰੂ ਹੋ ਗਈ ਹੈ। ਉਨ੍ਹਾਂ ਠੇਕੇਦਾਰ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸ ਦੀ ਲਾਪ੍ਰਵਾਹੀ ਕਾਰਨ ਹੀ ਇਹ ਸੜਕ ਜਗ੍ਹਾ-ਜਗ੍ਹਾ ਤੋਂ ਧੱਸ ਕੇ ਟੁੱਟਣੀ ਸ਼ੁਰੂ ਹੋ ਗਈ ਹੈ। ਇਸ ਗਲੀ ਵਿੱਚ ਆਉਣ ਤੋਂ ਗੁਰੇਜ਼ ਕਰਦੇ ਹੋਏ ਸਬਜ਼ੀ ਦੀ ਰੇਹੜੀ ਤੋਂ ਇਲਾਵਾ ਹੋਰ ਰੇਹੜੀ-ਫੜ੍ਹੀ ਵਾਲੇ ਦੂਜੀ ਗਲੀ ਵਿੱਚ ਆਪਣੀ ਰੇਹੜੀ ਲੈ ਜਾਂਦੇ ਹਨ।