ਨਿੱਜੀ ਪੱਤਰ ਪ੍ਰੇਰਕ
ਮੋਗਾ, 27 ਸਤੰਬਰ
ਇਥੇ ਕੁਦਰਤਵਾਦੀ ਵਿਚਾਰ ਮੰਚ ਦੀ ਮੀਟਿੰਗ ਹੋਈ। ਅਸ਼ੋਕ ਚਟਾਨੀ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਤੇ ਕਾਫ਼ੀ ਮੈਂਬਰ ਵਿਦੇਸ਼ ਵਿੱਚ ਹੋਣ ਕਾਰਨ ਮੀਟਿੰਗ ਦੇਰੀ ਨਾਲ ਹੋ ਰਹੀ ਹੈ। ਮੀਟਿੰਗ ਦਾ ਮੰਤਵ ਮੰਚ ਦੀਆਂ ਸਰਗਰਮੀਆਂ ਤੇ ਮੈਂਬਰਸ਼ਿਪ ਵਧਾਉਣਾ ਹੈ। ਉਨ੍ਹਾਂ ਮਨੁੱਖਤਾ ਨੂੰ ਰੁੱਖਾਂ ਦੀ ਸੰਭਾਲ ਕਰਨ ਤੇ ਰੁੱਖ ਲਾਉਣ ਦਾ ਸੁਨੇਹਾ ਦਿੰਦਿਆਂ ਰਚਨਾ ਪੇਸ਼ ਕੀਤੀ।
ਮੰਚ ਦੇ ਜਨਰਲ ਸਕੱਤਰ ਗਿਆਨ ਸਿੰਘ ਸਾਬਕਾ ਡੀਪੀਆਰਓ ਨੇ ਕੁਦਰਤਵਾਦੀ ਵਿਚਾਰ ਮੰਚ ਦੇ ਸੰਸਥਾਪਕ ਪ੍ਰੀਤਮ ਸਿੰਘ ਕੁਦਰਤਵਾਦੀ ਦੀ ਯਾਦ ਵਿੱਚ ਸਮਾਗਮ ਕਰਵਾਉਣ ਦੀ ਤਜਵੀਜ਼ ਦਿੰਦਿਆਂ ਆਖਿਆ ਕਿ ਇਸ ਸਮਾਗਮ ਵਿੱਚ ਸੂਬੇ ਦੀਆਂ ਸਾਰੀਆਂ ਇਕਾਈਆਂ ਨੂੰ ਸੱਦਾ ਦਿੱਤਾ ਜਾਣਾ ਚਾਹੀਦਾ। ਇਸ ਮੌਕੇ ਨਰਿੰਦਰ ਰੋਹੀ ਨੇ ਗਜ਼ਲ,“ਆਪਣੇ ਲੋਕ ਬੇਗਾਨੇ ਲੱਗਦੇ’ ਪੇਸ਼ ਕੀਤੀ। ਮਾਸਟਰ ਪ੍ਰੇਮ ਕੁਮਾਰ ਨੇ ਤਰੰਨਮ ਵਿਚ,“ਇਹ ਦੁਨੀਆਂ ਵਾਂਗ ਸਰਾਂ ਜਾਪੇ, ਕੋਈ ਆਉਂਦਾ ਏ ਕੋਈ ਤੁਰ ਜਾਂਦਾ’’, ਹਰਭਜਨ ਨਾਗਰਾ ਨੇ ਗਜ਼ਲ,“ਚੁੱਕੀ ਇਹ ਕਲਮ ਸੱਚ ਬੋਲਣਾ’’ ਤੇ ਤਰੰਨੁਮ ਵਿੱਚ ਕੁਦਰਤ ਨੂੰ ਸਮਰਪਿਤ,“ਵਾਤਾਵਰਨ ਦੀ ਤੂੰ ਰੱਖਿਆ ਕਰ ਪਿਆਰੇ ਅਤੇ “ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਬਾਗ ਬਹਾਰਾਂ’’ ਪੇਸ ਕੀਤਾ।