ਪੱਤਰ ਪ੍ਰੇਰਕ
ਭਾਈਰੂਪਾ, 3 ਜੁਲਾਈ
ਕਸਬੇ ਦੇ ਸੱੱਤ ਸਾਲਾ ਬੱਚੇ ਨੇ ਆਪਣੇ ਲੰਬੇ ਕੇਸਾਂ ਕਾਰਨ ‘ਇੰਡੀਆ ਬੁੱਕ ਆਫ ਰਿਕਾਰਡ’ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਜਾਣਕਾਰੀ ਦਿੰਦਿਆਂ ਸੂਬੇਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਗੁਰਮਨ ਸਿੰਘ ਰੰਧਾਵਾ ਪੁੱਤਰ ਇੰਜਨੀਅਰ ਚਰਨਜੀਤ ਸਿੰਘ ਭਾਈਰੂਪਾ ਨੇ ਸੱਤ ਸਾਲ ਦੀ ਉਮਰ ਵਿੱਚ ਆਪਣੇ ਕੇਸਾਂ ਨੂੰ 97 ਸੈਂਟੀਮੀਟਰ ਦੀ ਲੰਬਾਈ ਤੱਕ ਵਧਾ ਕੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ ਭੁਪਾਲ ਦੇ ਅੱਠ ਸਾਲ ਦੇ ਬੱਚੇ ਤਨਸਿਕ ਰਾਏਕੰਵਰ ਦੇ ਨਾਮ ਸੀ, ਜਿਸ ਦੇ ਕੇਸ 94 ਸੈਂਟੀਮੀਟਰ ਲੰਬੇ ਸਨ। ਸੂਬੇਦਾਰ ਹਰਨੇਕ ਸਿੰਘ ਨੇ ਦੱਸਿਆ ਕਿ ਗੁਰਮਨ ਸਿੰਘ ਰੰਧਾਵਾ ਨੇ ਕੇਸਾਂ ਦੀ ਸਾਂਭ ਸੰਭਾਲ ਕਰਕੇ ਇਤਿਹਾਸਕ ਨਗਰ ਭਾਈਰੂਪਾ ਦਾ ਨਾਮ ਉੱਚਾ ਕੀਤਾ ਹੈ।