ਪੱਤਰ ਪ੍ਰੇਰਕ
ਅਬੋਹਰ, 29 ਸਤੰਬਰ
ਇਥੇ ਨਾਟਕ ਸੰਸਥਾ ਨਟਰੰਗ ਅਬੋਹਰ ਵੱਲੋਂ ਭਾਸ਼ਾ ਵਿਭਾਗ ਫ਼ਾਜ਼ਿਲਕਾ ਦੇ ਸਹਿਯੋਗ ਨਾਲ ‘ਅਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ’ ਤਹਿਤ ਨਾਟਕ ‘ਅੰਨ੍ਹੀ ਮਾਈ ਦਾ ਸੁਫ਼ਨਾ’ ਖੇਡਿਆ ਗਿਆ। ਅਬੋਹਰ ਦੇ ਸਵਾਮੀ ਕੇਸ਼ਵਾਨੰਦ ਸੀਨੀਅਰ ਸੈਕੰਡਰੀ ਸਕੂਲ ਵਿੱਚ 2 ਵਾਰ ਪੇਸ਼ ਕੀਤੇ ਨਾਟਕ ਕਾਫੀ ਉਤਸ਼ਾਹ ਭਰਪੂਰ ਰਹੇ ਤੇ ਦਰਸ਼ਕਾਂ ਨੇ ਨਾਟਕ ਦੇ ਪ੍ਰਬੰਧਨ, ਨਿਰਦੇਸ਼ਨ, ਕਲਾਕਰਾਂ ਅੇ ਗੀਤ ਤੇ ਸੰਗੀਤ ਦੀ ਤਾਰੀਫ ਕੀਤੀ। ਸੰਸਥਾ ਦੇ ਚੇਅਰਮੈਨ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਅਤੇ ਨਿਰਦੇਸ਼ਕ ਵਿਕਾਸ ਬੱਤਰਾ ਨੇ ਦੱਸਿਆ ਕਿ ਸੰਸਥਾ ਦੁਆਰਾ ਸ਼ਾਹਿਦ ਨਦੀਮ ਦੁਆਰਾ ਲਿਖਤ ਤੇ ਹਨੀ ਉਤਰੇਜਾ ਦੁਆਰਾ ਨਿਰਦੇਸ਼ਿਤ ਪੰਜਾਬੀ ਨਾਟਕ ‘ਅੰਨ੍ਹੀ ਮਾਈ ਦਾ ਸੁਫ਼ਨਾ’ ਨਾਟਕ ਵਿੱਚ ਗੁਰਵਿੰਦਰ ਸਿੰਘ, ਗੁਲਜਿੰਦਰ ਕੌਰ, ਸੰਦੀਪ ਸ਼ਰਮਾ, ਆਸ਼ੀਸ਼ ਸਿਡਾਨਾ, ਕਸ਼ਮੀਰ ਲੂਨਾ, ਵੈਭਵ ਅਗਰਵਾਲ, ਅਮਿਤ ਖਨਗਵਾਲ, ਵਾਸੂ ਸੇਤੀਆ, ਤਾਨਿਆ ਵਾਟਸ, ਭੂਮਿਕਾ ਸ਼ਰਮਾ, ਤਾਨਿਆ ਮਨਚੰਦਾ, ਨਮਨ ਦੂਮੜਾ, ਦੀਕਸ਼ਾ ਸਿਡਾਨਾ, ਠਾਕੁਰ ਤੇ ਯੁਦਵੀਰ ਮੋਂਗਾ ਆਦਿ ਨੇ ਕਲਾ ਦਾ ਪ੍ਰਦਰਸ਼ਨ ਕੀਤਾ। ਨਾਟਕ ਵਿੱਚ ਗੀਤ ਤੇ ਸੰਗੀਤ ਕੁਲਜੀਤ ਭੱਟੀ, ਸੈੱਟ ਤਿਆਰੀ ਕਸ਼ਮੀਰ ਲੂਨਾ, ਲਾਈਟਿੰਗ ਸੰਜੀਵ ਗਿਲਹੋਤਰਾ ਤੇ ਪਵਨ ਕੁਮਾਰ, ਮੰਚ ਸੰਚਾਲਨ ਪੂਜਾ ਦੂਮੜਾ ਤੇ ਸੁਨੀਲ ਵਰਮਾ ਨੇ ਕੀਤਾ। ਨਾਟਕ ਵਿੱਚ ਦੇਸ਼ ਦੀ ਵੰਡ ਦੇ ਦਰਦ ਨੂੰ ਪੇਸ਼ ਕੀਤਾ ਹੈ।