ਪੱਤਰ ਪ੍ਰੇਰਕ
ਹੰਢਿਆਇਆ, 6 ਅਗਸਤ
ਹੰਢਿਆਇਆ ਦੇ ਖੇਡ ਸਟੇਡੀਅਮ ਵਿੱਚ ਬਰਨਾਲਾ ਬਾਸਕਟਬਾਲ ਲੀਗ ਸਾਂਝ ਵੱਲੋਂ ਫਾਈਨਲ ਮੈਚ ਕਰਵਾਇਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਟਿਆਲਾ ਪੁਲੀਸ ਰੇਂਜ ਦੇ ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ। ਫਾਈਨਲ ਮੈਚ ਹੰਢਿਆਇਆ ਅਤੇ ਖੁੱਡੀ ਕਲਾਂ ਦੀਆਂ ਟੀਮਾਂ ਦਰਮਿਆਨ ਹੋਇਆ, ਜਿਸ ਵਿੱਚ ਮੇਜ਼ਬਾਨ ਟੀਮ ਜੇਤੂ ਰਹੀ। ਜੇਤੂ ਟੀਮ ਨੂੰ 31000, ਉਪ ਜੇਤੂ ਨੂੰ 21000 ਅਤੇ ਤੀਜੇ ਸਥਾਨ ਤੇ ਚੌਥੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 15 ਹਜ਼ਾਰ ਅਤੇ 5100 ਰੁਪਏ ਦੇ ਇਨਾਮ ਦਿੱਤੇ ਗਏ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਖੇਡਾਂ ਵੱਲ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਡੀਐੱਸਪੀ (ਡੀ) ਸੰਦੀਪ ਵੰਡੇਰਾ, ਡੀਐੱਸਪੀ ਗਮਦੂਰ ਸਿੰਘ ਮਹਿਲ ਕਲਾਂ, ਡੀਐੱਸਪੀ ਹਰਵਿੰਦਰ ਸਿੰਘ ਤਪਾ, ਡੀਐੱਸਪੀ ਗੁਰਬਚਨ ਸਿੰਘ, ਐੱਸਆਈ ਗੁਰਮੇਲ ਸਿੰਘ, ਐੱਸਆਈ ਬਲਵਿੰਦਰ ਸਿੰਘ, ਬਲਜੀਤ ਸਿੰਘ ਚੀਮਾ, ਏਐੱਸਆਈ ਬਲਵਿੰਦਰ ਸਿੰਘ, ਅਰਵਿੰਦ ਕੁਮਾਰ, ਗੁਰਜੀਤ ਸਿੰਘ ਸੂਚ, ਗੁਰਲਾਲ ਰਿਸ਼ੀ, ਸੁਖਜੀਤ ਸਿੰਘ, ਦੀਪਕ ਸੋਨੀ, ਸ਼ਸੀ ਚੋਪੜਾ ਆਦਿ ਹਾਜ਼ਰ ਸਨ।