ਭੁੱਚੋ ਮੰਡੀ: ਇੱਥੋਂ ਦੇ ਵਾਰਡ ਨੰਬਰ 13 ਦੇ ਕੀਰਤੀ ਗਰਗ ਦੀਆਂ ਜੁੜਵੀਂਆਂ ਧੀਆਂ ਅਰਪਿਤਾ ਤੇ ਅੰਕਿਤਾ ਨੇ ‘ਨੀਟ’ ਦੇ ਇਮਤਿਹਾਲ ਵਿੱਚ ਕ੍ਰਮਵਾਰ 602 ਤੇ 629 ਅੰਕ ਹਾਸਲ ਕਰ ਕੇ ਆਪਣਾ ਡਾਕਟਰ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ। ਇਹ ਮੁਕਾਮ ਹਾਸਲ ਕਰ ਕੇ ਹੋਣਹਾਰ ਲੜਕੀਆਂ ਨੇ ਆਪਣੇ ਮਾਪਿਆਂ ਅਤੇ ਭੁੱਚੋ ਮੰਡੀ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਐਡਵੋਕੇਟ ਸੁਬੇਗ ਗਰਗ ਨੇ ਦੱਸਿਆ ਕਿ ਉਸ ਦੀਆਂ ਭਤੀਜੀਆਂ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸਨ। ਉਨ੍ਹਾਂ ਬਾਰ੍ਹਵੀਂ ਜਮਾਤ ਵਿੱਚੋਂ ਕਰਮਵਾਰ 82 ਅਤੇ 80 ਫੀਸਦ ਤੇ ਦਸਵੀਂ ’ਚ 10 ਅਤੇ 9.4 ਸੀਜੀਪੀਏ ਹਾਸਲ ਕੀਤੇ ਹਨ। ਅਰਪਿਤਾ ਤੇ ਅੰਕਿਤਾ ਨੇ ਕਿਹਾ ਕਿ ਉਹ ਦਿਲ ਦੇ ਰੋਗਾ ਦੀਆਂ ਡਾਕਅਰ ਬਣ ਕੇ ਸੇਵਾ ਭਾਵਨਾ ਨਾਲ ਕੰਮ ਕਰਨਾ ਚਾਹੁੰਦੀਆਂ ਹਨ। –ਪੱਤਰ ਪ੍ਰੇਰਕ