ਗੁਰਪ੍ਰੀਤ ਸਿੰਘ
ਸਾਦਿਕ, 28 ਦਸੰਬਰ
ਖੇਤੀ ਮਾਰੂ ਕਾਨੂੰਨਾਂ ਦੇ ਵਿਰੋਧ ਵਜੋਂ ਕਾਰਪੋਰੇਟਾਂ ਦੇ ਉਤਪਾਦਾਂ ਦਾ ਬਾਈਕਾਟ ਲਗਾਤਾਰ ਜਾਰੀ ਹੈ। ਇਸ ਤਹਿਤ ਅੱਜ ਸਾਦਿਕ ਤੇ ਮਾਨੀ ਸਿੰਘ ਵਾਲਾ ਵਿੱਚ ਨੌਜਵਾਨਾਂ ਨੇ ਜੀਓ ਦੇ ਟਾਵਰਾਂ ਦੇ ਬਿਜਲੀ ਕੁਨੇੈਕਸ਼ਨ ਕੱਟ ਦਿੱਤੇ ਤੇ ਕੇਂਦਰ ਅਤੇ ਪੂੰਜੀਪਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਜਗਦੀਪ ਸਿੰਘ, ਗੁਰਸੇਵਕ ਸਿੰਘ ਤੇ ਜਸਵਿੰਦਰ ਸਿੰਘ ਨੇ ਆਖਿਆ ਕਿ ਲੋਕ ਮਾਰੂ ਕਾਨੂੰਨ ਰੱਦ ਹੋਣ ਤੱਕ ਇਹ ਬਾਈਕਾਟ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਕ ਰਹੇ ਉਤਪਾਦ ਵੀ ਬੰਦ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੇ ਘਰਾਣਿਆਂ ਦੇ ਮਾਲਾਂ ਨੂੰ ਛੱਡ ਕੇ ਆਮ ਦੁਕਾਨਦਾਰਾਂ ਤੋਂ ਖਰੀਦ ਕਰਨ ਨੂੰ ਤਰਜੀਹ ਦਿੱਤੀ ਜਾਵੇ। ਇਸ ਮੌਕੇ ਤਾਰ ਸਿੰਘ, ਅਮਨਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਪ੍ਰਦੀਪ ਗੱਖੜ, ਵਿੱਕੀ ਸਿੰਘ, ਜਲੌਰ ਸਿੰਘ ਤੇ ਅਮਰੀਕ ਸਿੰਘ ਹਾਜ਼ਰ ਸਨ।