ਪੱਤਰ ਪ੍ਰੇਰਕ
ਬਰੇਟਾ, 18 ਸਤੰਬਰ
ਪਿੰਡ ਧਰਮਪੁਰਾ ਦੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਦੇ ਘਰ ਵਿੱਚ ਇੱਕੋ ਸਮੇਂ ਲਗਪਗ ਰਾਤ ਦੇ ਦੋ ਵਜੇ ਚਾਰਜ ਤੇ ਲੱਗੇ ਹੋਏ ਤਿੰਨ ਮੋਬਾਈਲ ਚੋਰੀ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਤਰਸੇਮ ਸਿੰਘ ਵੱਲੋਂ ਬਰੇਟਾ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ। ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾ ਦੇ ਮੋਬਾਈਲ ਜਿੱਥੇ ਉਹ ਸੁੱਤੇ ਹੋਏ ਸਨ, ਉਸ ਕਮਰੇ ਦੇ ਬਾਹਰ ਬਰਾਡੇ ਵਿੱਚ ਚਾਰਜ ’ਤੇ ਲੱਗੇ ਹੋਏ ਸਨ ਤੇ ਕੋਈ ਵਿਅਕਤੀ ਮੌਕਾ ਪਾ ਕੇ ਤਿੰਨੇ ਮੋਬਾਈਲ ਚੋਰੀ ਕਰਕੇ ਲੈ ਗਿਆ ਪੁਲੀਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਥਾਣਾ ਮੁੱਖੀ ਅਮਰੀਕ ਸਿੰਘ ਦਾ ਕਹਿਣਾ ਕਿ ਮੁਲਜ਼ਮ ਜਲਦੀ ਹੀ ਟਰੇਸ ਕਰ ਲਿਆ ਜਾਵੇਗਾ।