ਪੱਤਰ ਪ੍ਰੇਰਕ
ਬੋਹਾ, 31 ਦਸੰਬਰ
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਦੇ ਮੈਂਬਰ ਤੇ ਖੇਤ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਗੁਰਲਾਲ ਸਿੰਘ ਸੇਰਖਾਂ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸੀਪੀਆਈ ਕੌਮੀ ਕੌਂਸਲ ਦੇ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕਾਮਰੇਡ ਗੁਰਲਾਲ ਸਿੰਘ ਦੀ ਬੇਵਕਤੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਤੇ ਪਾਰਟੀ ਨੂੰ ਹੀ ਨਹੀਂ ਸਗੋ ਸਮੁੱਚੇ ਬੋਹਾ ਇਲਾਕੇ ਨੂੰ ਨਾ ਪੂਰੇ ਜਾਣ ਵਾਲਾ ਘਾਟਾ ਪਿਆ ਹੈ। ਸੀਪੀਆਈ ਦੇ ਜ਼ਿਲ੍ਹਾ ਸੱਕਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਕਿਹਾ ਪਾਰਟੀ ਲਈ ਔਖੇ ਸਮੇ ਕੁਰਬਾਨੀ ਕਰਨ ਵਾਲੇ ਇਸ ਲੋਕ ਪੱਖੀ ਲੀਡਰ ਦੀ ਪਾਰਟੀ ਹਮੇਸ਼ਾ ਰਿਣੀ ਰਹੇਗੀ ਤੇ ਪਾਰਟੀ ਵੱਲੋ ਉਸ ਦੇ ਪਰਿਵਾਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਵਿਧਾਨ ਸਭਾ ਖੇਤਰ ਬੁਢਲਾਡਾ ਦੇ ਵਿਧਾਇਕ ਪ੍ਰਿਸ਼ੀਪਲ ਬੁੱਧ ਰਾਮ ਤੇ ਅਕਾਲੀ ਦਲ ਦੇ ਹਲਕਾ ਸੇਵਾਦਾਰ ਡਾਕਟਰ ਨਿਸ਼ਾਨ ਸਿੰਘ ਨੇ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਮਹਿੰਦਰ ਸਿੰਘ ਕਾਕੂ ਸਾਬਕਾ ਸਰਪੰਚ, ਪ੍ਰਧਾਨ ਕੇਸ਼ਵਾ ਨੰਦ, ਕਾਮਰੇਡ ਵੇਦ ਪ੍ਰਕਾਸ਼ ਬੁਢਲਾਡਾ, ਮਲਕੀਤ ਮੰਦਰਾ ਗੁਰਚਰਨ ਮੰਦਰਾਂ, ਕਾਮਰੇਡ ਜਗਨ ਨਾਥ, ਤਰਸੇਮ ਚੰਦ ਸੈਕਟਰੀ ਤੇ ਸੀਤਾ ਰਾਮ ਗੋਬਿੰਦਪੁਰਾ ਹਾਜ਼ਰ ਸਨ।