ਪੱਤਰ ਪ੍ਰੇਰਕ
ਭਗਤਾ ਭਾਈ, 3 ਜੁਲਾਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲਾਬਤਪੁਰਾ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।
ਸਕੂਲ ਮੁਖੀ ਕੁਮਾਰੀ ਪ੍ਰਵੀਨ ਤੇ ਜਮਾਤ ਇੰਚਾਰਜ ਜਸਵਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ ਕੁੱਲ 53 ਬੱਚੇ ਇਸ ਪ੍ਰੀਖਿਆ ਵਿੱਚ ਬੈਠੇ ਅਤੇ ਸਾਰੇ ਹੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ। ਗੁਰਪ੍ਰੀਤ ਕੌਰ ਨੇ ਸਕੂਲ ਵਿੱਚੋਂ ਪਹਿਲਾ, ਕਰਮਜੀਤ ਕੌਰ ਤੇ ਪਵਨਦੀਪ ਕੌਰ ਨੇ ਦੂਜਾ ਅਤੇ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਐੱਨਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਾਇੰਸ ਵਿੱਚੋਂ ਅਮਨਪ੍ਰੀਤ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ ਅਤੇ ਜਗਵੀਰ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਿਊਮੈਨਟੀਜ਼ ਗਰੁੱਪ ਵਿੱਚ ਗਗਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਪਹਿਲਾ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਗੁਰਸਿਮਰਨ ਕੌਰ, ਰਮਨੀਕ ਕੌਰ ਤੇ ਪ੍ਰਭਜੋਤ ਕੌਰ ਨੇ ਦੂਜਾ ਅਤੇ ਨਿਰਮਲ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਕੁਲਦੀਪ ਕੌਰ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਬਾਘਾ ਪੁਰਾਣਾ (ਪੱਤਰ ਪ੍ਰੇਰਕ): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦਾ ਨਤੀਜਾ 100 ਫ਼ੀਸਦੀ ਰਿਹਾ। ਸਾਇੰਸ ਗਰੁੱਪ ਵਿਚ ਸੁਖਪ੍ਰੀਤ ਕੌਰ ਨੇ ਪਹਿਲਾ, ਗੁਰਵਿੰਦਰ ਕੌਰ ਨੇ ਦੂਜਾ, ਵਰਦਾਨ ਕੌਰ ਸੰਧੂ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਿਊਮੈਨਿਟੀਜ਼ ਗਰੁੱਪ ਵਿੱਚ ਬ੍ਰਹਮਦੀਪ ਕੌਰ ਨੇ ਪਹਿਲਾ, ਸਰਬਜੀਤ ਕੌਰ ਅਤੇ ਰਾਜਵੀਰ ਕੌਰ ਨੇ ਕਮਰਸ ਵਿੱਚੋਂ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਮੁਹੰਮਦ ਸਦੀਕ ਵੱਲੋਂ ਵਿਦਿਆਰਥਣ ਕੁਲਵਿੰਦਰ ਕੌਰ ਨਾਲ ਮੁਲਾਕਾਤ
ਜੈਤੋ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਬਾਰ੍ਹਵੀਂ ਜਮਾਤ ਦੀ ਪ੍ਰੀਖ਼ਿਆ ’ਚ ਪੰਜਾਬ ਭਰ ’ਚੋਂ ਤੀਜੇ ਨੰਬਰ ’ਤੇ ਆਉਣ ਵਾਲੀ ਜੈਤੋ ਦੀ ਵਿਦਿਆਰਥਣ ਕੁਲਵਿੰਦਰ ਕੌਰ ਨੂੰ ਮਿਲਣ ਲਈ ਮੈਂਬਰ ਲੋਕ ਸਭਾ ਮੁਹੰਮਦ ਸਦੀਕ ਅੱਜ ਇਥੇ ਉਨ੍ਹਾਂ ਦੀ ਰਿਹਾਇਸ਼ਗਾਹ ’ਤੇ ਪੁੱਜੇ। ਸਦੀਕ ਨੇ ਕੁਲਵਿੰਦਰ ਕੌਰ ਨੂੰ ਪਿਆਰ ਦਿੰਦਿਆਂ, ਉਸ ਦੇ ਪਿਤਾ ਬਲਵੀਰ ਸਿੰਘ ਅਤੇ ਮਾਤਾ ਸੁਖਪ੍ਰੀਤ ਕੌਰ ਨੂੰ ਮੁਬਾਰਕਬਾਦ ਪੇਸ਼ ਕੀਤੀ। ਮੀਡੀਆ ਦੇ ਸੁਆਲਾਂ ਦੇ ਜੁਆਬ ’ਚ ਸ੍ਰੀ ਸਦੀਕ ਨੇ ਦੋਸ਼ ਲਾਇਆ ਕਿ ਦੇਸ਼ ’ਚ ਫ਼ਿਰਕਾਪ੍ਰਸਤੀ ਨੂੰ ਹਵਾ ਦੇ ਕੇ ਹਕੂਮਤ ਨੂੰ ਠੁੰਮ੍ਹਣਾ ਦੇਣਾ ਲੋਚਦੀ ਭਾਜਪਾ ਸਰਕਾਰ ਦੇ ਕਾਰਜਕਾਲ ’ਚ ਦੇਸ਼ ਆਰਥਿਕ ਕੰਗਾਲੀ ਦੇ ਸ਼ਿਕੰਜੇ ਦੀ ਜਕੜ ’ਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਝੂਠ ਦਾ ਬੇੜਾ ਡੁੱਬਣ ਵਾਲਾ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਕੇਂਦਰ ’ਚ ਵਾਪਸੀ ਕਰੇਗੀ।