ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਮੋਗਾ, 26 ਅਕਤੂਬਰ
ਜ਼ਿਲ੍ਹਾ ਮੋਗਾ ਪੁਲੀਸ ਨੇ ਹਰਿੰਦਰ ਸਿੰਘ ਡੀਐਸਪੀ ਦੀ ਅਗਵਾਈ ਹੇਠ ਮੁਖ਼ਬਰ ਦੀ ਇਤਲਾਹ ’ਤੇ ਛਾਪਾ ਮਾਰ ਕੇ ਵੈਰੋਕੇ ਨੇੜੇ ਲਿੰਕ ਰੋਡ ਤੋਂ ਵਿਸ਼ਨੂੰ ਪੁੱਤਰ ਗੋਵਰ ਰਾਮ ਵਾਸੀ ਗਵਰੀ ਢਾਣੀ ਸਿਟਖਾਸਨੀ, ਜੋਧਪੁਰ ਅਤੇ ਜਗਦੀਸ਼ ਪੁੱਤਰ ਹੰਨੂਮਾਨ ਰਾਮ ਵਾਸੀ ਬਿਸ਼ਨੋਈਆਂ ਦੀ ਢਾਣੀ ,ਸ਼ਾਮਤਲਾ ਕਲਾਂ ਜਿ਼ਲ੍ਹਾ ਪਾਲੀ, ਰਾਜਸਥਾਨ ਨੂੰ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ।
ਸੀਆਈਏ ਬਾਘਾਪੁਰਾਣਾ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਦੋਵੇਂ ਵਿਅਕਤੀ ਰਾਜਸਥਾਨ ਵਿੱਚੋਂ ਅਫ਼ੀਮ ਲਿਆ ਕੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੇਚਦੇ ਹਨ। ਇਨ੍ਹਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਦੇ ਬੈਗ ਵਿਚੋਂ ਦੋ ਕਿੱਲੋ ਅਫ਼ੀਮ ਬਰਾਮਦ ਹੋਈ ਜਿਸ ਸਬੰਧੀ ਥਾਣਾ ਸਮਾਲਸਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਲੈਕੇ ਅਫ਼ੀਮ ਨਾਲ ਜੁੜੇ ਸੈਲਾਂ ਬਾਰੇ ਜਾਂਚ ਕੀਤੀ ਜਾਵੇਗੀ। ਡੀਐਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਲੈ ਕੇ ਅਫ਼ੀਮ ਨਾਲ ਜੁੜੇ ਸੈਲਾਂ ਬਾਰੇ ਜਾਂਚ ਕੀਤੀ ਜਾਵੇਗੀ।