ਪੱਤਰ ਪ੍ਰੇਰਕ
ਰੂੜੇਕੇ ਕਲਾਂ, 17 ਮਈ
ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਭਦੌੜ ਹਲਕੇ ’ਚ ਮੁਲਾਜ਼ਮਾਂ ਦੀ ਜਾਂਚ ਕਈ ਦਿਨਾਂ ਤੋਂ ਜਾਰੀ ਹੈ। ਉਹ ਆਪਣੇ ਹਲਕੇ ’ਚ ਕਈ ਦਿਨਾਂ ਤੋਂ ਛਾਪੇ ਮਾਰ ਰਹੇ ਹਨ। ਅੱਜ ਪਿੰਡ ਧੂਰਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਹੈੱਡ ਮਾਸਟਰ ਡਿਊਟੀ ਤੋਂ ਗ਼ੈਰਹਾਜ਼ਰ ਹੋਣ ਦੀ ਸ਼ਿਕਾਇਤ ਆਉਣ ’ਤੇ ਵਿਧਾਇਕ ਪਿੰਡਾਂ ਦਾ ਧੰਨਵਾਦੀ ਦੌਰਾ ਵਿੱਚੇ ਛੱਡ ਕੇ ਸਕੂਲ ’ਚ ਪੁੰਹਚੇ ਤਾਂ ਮੌਕੇ ’ਤੇ ਹੈੱਡ ਮਾਸਟਰ ਗੁਰਸੇਵਕ ਸਿੰਘ ਨੂੰ ਗ਼ੈਰਹਾਜ਼ਰ ਪਾਇਆ। ਗੁਪਤ ਸੂਚਨਾ ਸੀ ਕਿ ਹੈੱਡ ਮਾਸਟਰ ਰਜਿਸਟਰ ਵਿੱਚ ਬੈਂਕ ਦੀ ਵਿਜ਼ਿਟ ਦਿਖਾ ਕੇ ਨਿੱਜੀ ਬੱਸਾਂ ਦੇ ਕੰਮਕਾਜ ਲਈ ਪਟਿਆਲਾ ਜਾ ਰਿਹਾ ਸੀ। ਵਿਧਾਇਕ ਨੇ ਡਿਪਟੀ ਡੀ.ਈ.ਓ. ਮੈਡਮ ਨੂੰ ਮੌਕੇ ’ਤੇ ਬੁਲਾ ਕੇ ਹੈੱਡ ਮਾਸਟਰ ਨੂੰ ਮੁਅੱਤਲ ਕਰਵਾਇਆ।