ਬਰਨਾਲਾ: ਸਿਵਲ ਹਸਪਤਾਲ ਬਰਨਾਲਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਖਾਲੀ ਪਈ ਰੇਡਿਓਲੌਜਿਸਟ ਮਾਹਿਰ ਦੀ ਆਸਾਮੀ ’ਤੇ ਡਾ. ਸ਼ਿਖਾ ਦੀ ਤਾਇਨਾਤੀ ਨਾਲ ਹੁਣ ਸਿਵਲ ਹਸਪਤਾਲ ਬਰਨਾਲਾ ਵਿੱਚ ਅਲਟਰਾਸਾਊਂਡ ਦੀਆਂ ਸੇਵਾਵਾਂ ਮੁੜ ਬਹਾਲ ਹੋ ਗਈਆਂ ਹਨ। ਇਸ ਸਬੰਧੀ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਥੇ ਗਰਮੀਆਂ ਵਿੱਚ ਸਵੇਰੇ 8 ਤੋਂ 2 ਅਤੇ ਸਰਦੀਆਂ ਵਿੱਚ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਅਲਟਰਾਸਾਊਂਡ ਕੀਤਾ ਜਾਵੇਗਾ। -ਖੇਤਰੀ ਪ੍ਰਤੀਨਿਧ