ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 1 ਦਸੰਬਰ
ਫ਼ਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ ਰਵਿੰਦਰ ਕੌਸ਼ਿਕ ਨੇ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਥੇ ਫ਼ਰੀਦਕੋਟ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਡੀਸੀ ਫਰੀਦਕੋਟ ਵਿਮਲ ਕੁਮਾਰ ਸੇਤੀਆ, ਡੀਸੀ ਬਠਿੰਡਾ ਅਰਵਿੰਦ ਪਾਲ ਸਿੰਘ ਸੰਧੂ, ਡੀਸੀ ਮਾਨਸਾ ਮਹਿੰਦਰ ਪਾਲ, ਐੱਸ.ਐੱਸ.ਪੀ ਫ਼ਰੀਦਕੋਟ ਵਰੁਣ ਸ਼ਰਮਾ, ਐੱਸ.ਐੱਸ.ਪੀ ਬਠਿੰਡਾ ਅਜੇ ਮਲੂਜਾ ਅਤੇ ਐੱਸ.ਐੱਸ.ਪੀ ਮਾਨਸਾ ਸੰਦੀਪ ਗਰਗ ਹਾਜ਼ਰ ਸਨ। ਉਨ੍ਹਾਂ ਅਧਿਕਾਰੀਆਂ ਨੂੰ ਆਪੋ-ਆਪਣੇ ਜ਼ਿਲ੍ਹੇ ਦੇ ਮਾਡਲ ਪੋਲਿੰਗ ਬੂਥ ਅਤੇ ਪਿੰਕ ਬੂਥ ਬਣਾਉਣ ਬਾਰੇ ਅਗਾਊਂ ਤਿਆਰੀਆਂ ਵਿੱਢਣ ਲਈ ਆਖਿਆ।