ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 13 ਮਾਰਚ
ਐੱਸ ਡੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਰਾਜਨੀਤੀ ਸ਼ਾਸਤਰ ਅਤੇ ਜਰਨਲਿਜ਼ਮ ਵਿਭਾਗ ਦੇ 43 ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਦੇ ਅੰਤਿਮ ਦਿਨ ਦੀ ਕਾਰਵਾਈ ਵੇਖੀ। ਉਨ੍ਹਾਂ ਸੱਤਾ ਪੱਖ ਅਤੇ ਵਿਰੋਧੀ ਪੱਖ ਦੇ ਮੈਂਬਰਾਂ ਵੱਲੋਂ ‘ਸਿਫ਼ਰ ਕਾਲ’ ਦੌਰਾਨ ਸੂਬੇ ਦੇ ਵੱਖ-ਵੱਖ ਮੁੱਦਿਆਂ ’ਤੇ ਹੋਈ ਚਰਚਾ ਦਾ ਖੂਬ ਆਨੰਦ ਲਿਆ। ਉਨ੍ਹਾਂ ਵਿਧਾਨ ਪਾਲਿਕਾ ਦੀਆਂ ਵੱਖ-ਵੱਖ ਕਾਰਵਾਈਆਂ ਦੀ ਜਾਣਕਾਰੀ ਵੀ ਹਾਸਲ ਕੀਤੀ। ਇਸ ਮਗਰੋਂ ਵਿਦਿਆਰਥੀਆਂ ਨੂੰ ‘ਲਿਵਿੰਗ ਇੰਡੀਆ’ ਟੀਵੀ ਚੈਨਲ ਦੇ ਸਟੂਡੀਓ ਦਾ ਵੀ ਦੌਰਾ ਕਰਵਾਇਆ ਗਿਆ। ਚੈਨਲ ਦੇ ਡਿਪਟੀ ਨਿਊਜ਼ ਐਡੀਟਰ ਕੁਲਵਿੰਦਰ ਸਿੰਘ ਨੇ ਖ਼ਬਰਾਂ ਦੇ ਪ੍ਰਸਾਰਨ ਦੇ ਵੱਖ-ਵੱਖ ਪੜ੍ਹਾਅ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਪੰਜਾਬ ਯੂਨੀਵਰਸਿਟੀ ਦਾ ਦੌਰਾ ਵੀ ਕਰਵਾਇਆ ਗਿਆ। ਇਸ ਵਿੱਦਿਅਕ ਟੂਰ ਦੀ ਅਗਵਾਈ ਪ੍ਰੋ. ਸ਼ੋਇਬ ਜ਼ਫ਼ਰ, ਪ੍ਰੋ. ਗੁਰਪ੍ਰਵੇਸ਼ ਸਿੰਘ, ਪ੍ਰੋ. ਲਖਵੀਰ ਸਿੰਘ , ਪ੍ਰੋ. ਅਮਨਦੀਪ ਕੌਰ ਅਤੇ ਅੰਮ੍ਰਿਤਪਾਲ ਸਿੰਘ ਨੇ ਕੀਤੀ।