ਹੰਢਿਆਇਆ:
ਵਾਈਐੱਸ ਪਬਲਿਕ ਸਕੂਲ ਦੀ ਗ੍ਰੇਡ 9ਵੀਂ ਦੇ ਵਿਦਿਆਰਥੀਆਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਢਿਆਇਆ ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤੌਰ ’ਤੇ ਪੜ੍ਹਾਉਣਾ ਸੀ। ਉਨ੍ਹਾਂ ਪੋਲਟਰੀ ਫਾਰਮਿੰਗ, ਮੱਛੀ ਉਤਪਾਦਨ, ਕਪਾਹ ਦੇ ਖੇਤਾਂ ਅਤੇ ਸਿਟਰਿਕ ਖੇਤਾਂ ਵਿੱਚ ਫਸਲਾਂ ਦੇ ਨਮੂਨੇ, ਵਰਮੀ ਕੰਪੋਸਟਿੰਗ, ਮਧੂ ਮੱਖੀ ਪਾਲਣ ਅਤੇ ਸ਼ਹਿਦ ਪ੍ਰਾਸੈਸਿੰਗ ਪਲਾਂਟ ਨਵੀਨਤਾਕਾਰੀ ਪਹਿਲਕਦਮੀਆਂ ਸੰਬੰਧੀ ਜਾਣਕਾਰੀ ਹਾਸਲ ਕੀਤੀ। ਪ੍ਰਿੰਸੀਪਲ ਡਾ. ਅੰਜੀਤਾ ਦਹੀਆ ਨੇ ਦੱਸਿਆ ਕਿ ਵਿਹਾਰਕ ਸਿੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ ਵਿਦਿਆਰਥੀਆਂ ਲਈ ਨਿਯਮਿਤ ਤੌਰ ’ਤੇ ਅਜਿਹੇ ਫੀਲਡ ਦੌਰੇ ਦਾ ਪ੍ਰਬੰਧ ਕਰਦੇ ਹਨ। -ਪੱਤਰ ਪ੍ਰੇਰਕ