ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 29 ਅਗਸਤ
ਸਥਾਨਕ ਸ਼ਹਿਰ ’ਚ ਅੱਜ ਚਾਰ ਦਿਨਾਂ ਬਾਅਦ ਵੀ ਜਲ ਬੋਰਡ ਪੀਣ ਵਾਲੇ ਪਾਣੀ ਦੀ ਸਪਲਾਈ ਬਹਾਲ ਕਰਵਾਉਣ ’ਚ ਅਸਫ਼ਲ ਰਿਹਾ। ਹਾਲਾਂਕਿ ਜਲ ਬੋਰਡ ਸਪਲਾਈ ਬਹਾਲੀ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਜਲ ਬੋਰਡ ਦੇ ਉਪ ਮੰਡਲ ਅਫ਼ਸਰ ਗੁਰਪਾਲ ਸਿੰਘ ਅਨੁਸਾਰ 28 ਇੰਚੀ ਪਾਣੀ ਦੀ ਪਾਈਪ ਨੂੰ ਜੋੜਨ ਲਈ ਜਲੰਧਰ ਤੋਂ ਸਾਮਾਨ ਮੰਗਵਾਇਆ ਗਿਆ ਸੀ ਪਰ ਉਹ ਫਿੱਟ ਨਾ ਹੋਣ ਕਰਕੇ ਅਜੇ ਹੋਰ ਸਮਾਂ ਲੰਘ ਸਕਦਾ ਹੈ। ਜਲ ਬੋਰਡ ਦੀ ਮੰਨੀਏ ਤਾਂ ਅੱਜ ਸ਼ਾਮ ਤੱਕ ਸਪਲਾਈ ਬਹਾਲ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਸ਼ਹਿਰ ’ਚ ਅੱਜ ਵੀ ਪਾਣੀ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ। ਵਸਨੀਕ ਬਾਲਟੀਆਂ, ਡੱਬਿਆਂ ਨਾਲ ਉਨ੍ਹਾਂ ਘਰਾਂ ’ਚੋਂ ਆਪਣੀ ਵਰਤੋਂ ਲਈ ਪਾਣੀ ਦੀ ਢੋਅ ਰਹੇ ਹਨ, ਜਿਨ੍ਹਾਂ ਦੇ ਘਰ ਵਿੱਚ ਮਰਸੀਬਲ ਬੋਰ ਲੱਗੇ ਹੋਏ ਹਨ।