ਪੱਤਰ ਪ੍ਰੇਰਕ
ਬੋਹਾ, 21 ਨਵੰਬਰ
ਬੀਤੀ ਰਾਤ ਬੋਹਾ ਦੇ ਇੱਕ ਮੈਰਿਜ ਪੈਲੇਸ ਵਿਚ ਹੋਇਆ ਵਿਆਹ ਸਮਾਗਮ ਆਪਣੀ ਸਮਾਜ ਉਸਾਰੂ ਨਵੀਂ ਪਹਿਲਕਦਮੀ ਕਾਰਨ ਵਿਸ਼ੇਸ਼ ਤੌਰ ’ਤੇ ਚਰਚਾ ਵਿਚ ਹੈ। ਪਿੰਡ ਕਲੀਪੁਰ ਦੇ ਸੇਵਾਮੁਕਤ ਸੂਬੇਦਾਰ ਕੇਵਲ ਸਿੰਘ ਦੀ ਸਪੁੱਤਰੀ ਜਸਪਾਲ ਕੌਰ ਤੇ ਰਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਖੀਵਾ ਮੀਹਾਂ ਸਿੰਘ ਵਾਲੇ ਦੇ ਵਿਆਹ ਦੌਰਾਨ ਆਮ ਵਿਆਹਾਂ ਤੋਂ ਹਟ ਕੇ ਇਕ ਵੱਖਰਾ ਦ੍ਰਿਸ਼ ਵੇਖਣ ਨੂੰ ਮਿਲਿਆ, ਇੱਥੇ ਖਾਣ-ਪੀਣ ਦੀਆਂ ਸਟਾਲਾਂ ਦੇ ਨਾਲ ਸਾਹਿਬੀਦੀਪ ਪਬਲੀਕੇਸ਼ਨ ਭੀਖੀ ਵੱਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ। ਵਿਆਹ ਸਮਾਗਮ ਵਿੱਚ ਆਉਣ ਵਾਲੇ ਲੋਕਾਂ ਨੇ ਇਸ ਪ੍ਰਦਰਸ਼ਨੀ ਦਾ ਆਨੰਦ ਮਾਣਦਿਆਂ ਆਪੋ-ਆਪਣੀ ਪਸੰਦ ਦੀਆਂ ਕਿਤਾਬਾਂ ਵੀ ਖਰੀਦੀਆਂ। ਜ਼ਿਕਰਯੋਗ ਹੈ ਕਿ ਦੋਵੇਂ ਪਰਿਵਾਰ ਸਾਹਿਤ ਨਾਲ ਲਗਾਓ ਰੱਖਣ ਵਾਲੇ ਹਨ। ਇਸ ਮੌਕੇ ਪੁੱਜੇ ਹਲਕਾ ਵਿਧਾਇਕ ਬੁੱਧ ਰਾਮ ਬੁਢਲਾਡਾ ਨੇ ਕਿਹਾ ਕਿ ਕਿ ਵਿਆਹ ਸਮਾਗਮਾਂ ਵਿੱਚ ਸਾਹਿਤਕ ਰੁਚੀ ਪੈਦਾ ਕਰਨਾ ਸ਼ਲਾਘਾਯੋਗ ਕਦਮ ਹੈ।