ਲਖਵਿੰਦਰ ਸਿੰਘ
ਮਲੋਟ, 2 ਨਵੰਬਰ
ਚੀਨ ਵਿੱਚ ਹੋਏ ਵਰਲਡ ਕੱਪ 2024 ਦੌਰਾਨ ਵਾਟਰ ਸਪੋਰਟਸ ਵਿੱਚ ਪੰਜ ਸੌ ਮੀਟਰ ਦੌੜ ਵਿੱਚ ਡਰੈਗਨ ਬੋਟ ਦੀ ਟੀਮ ਨੇ ਫਾਈਨਲ ’ਚ ਪਹੁੰਚੀਆਂ ਛੇ ਹੋਰ ਟੀਮਾਂ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਟੀਮ ਵਿੱਚ ਮਲੋਟ ਦੇ ਨੇੜਲੇ ਪਿੰਡ ਔਲਖ ਦੇ ਵਸਨੀਕ ਜੱਸਾ ਸਿੰਘ ਦੀ ਧੀ ਅਤੇ ਜੈਲ ਸਿੰਘ ਦੀ ਪੋਤੀ, 23 ਸਾਲਾ ਜਸਵਿੰਦਰ ਕੌਰ ਨੇ ਵੀ ਹਿੱਸਾ ਲਿਆ ਸੀ।
ਜਸਵਿੰਦਰ ਕੌਰ ਦੇ ਪਿੰਡ ਆਉਂਦਿਆਂ ਹੀ ਪਿੰਡ ਦੇ ਮੋਹਤਬਾਰਾਂ ਅਤੇ ਪਿੰਡ ਦੇ ਸਰਪੰਚ ਨੇ ਵੀ ਫੁੱਲਾਂ ਦੇ ਹਾਰ ਪਾ ਕੇ ਉਚੇਚੇ ਤੌਰ ’ਤੇ ਸਨਮਾਨਿਤ ਕਰਕੇ ਲੜਕੀ ਦਾ ਹੌਸਲਾ ਵਧਾਇਆ ਅਤੇ ਪਿੰਡ ਵਾਸੀਆਂ ਨੇ ਪਟਾਖਿਆਂ ਨਾਲ ਸਵਾਗਤ ਕੀਤਾ। ਜਸਵਿੰਦਰ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਉਸ ਦਾ ਬਹੁਤ ਸਾਥ ਦਿੱਤਾ। ਉਸ ਨੇ ਕਿਹਾ ਕਿ ਉਸ ਨੇ ਰੋਪੜ ਤੋਂ ਸਿਖਲਾਈ ਲਈ ਸੀ। ਹੁਣ ਉਸ ਦਾ ਸੁਪਨਾ ਓਲੰਪਿਕ ਖੇਡਣ ਦਾ ਹੈ, ਜਿਸ ਲਈ ਉਹ ਦਿਨ ਰਾਤ ਮਿਹਨਤ ਕਰੇਗੀ। ਇਸ ਮੌਕੇ ਪਿੰਡ ਕੁਰਾਈ ਵਾਲਾ ਤੋਂ ਵਰਿੰਦਰ ਸਿੰਘ ਬੱਬੂ ਵੀ ਹਾਜ਼ਰ ਸਨ।