ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 9 ਸਤੰਬਰ
ਸ਼ਹਿਰ ਦੇ ਹੀਰਾ ਸਿੰਘ ਨਗਰ ’ਚ ਅੱਜ ਇਕ ਹੋਰ ਦਾਜ ਦੇ ਲੋਭੀਆਂ ਨੇ ਕੁੱਟਮਾਰ ਕਰ ਕੇ ਆਪਣੀ ਨੂੰਹ ਨੂੰ ਘਰੋਂ ਕੱਢ ਦਿੱਤਾ। ਰਮਨਦੀਪ ਸਿੰਘ ਭੁੱਲਰ ਡੀਐੱਸਪੀ ਕੋਟਕਪੂਰਾ ਨੇ ਇਸ ਮਾਮਲੇ ਦੀ ਪੜਤਾਲ ਕਰਵਾ ਕੇ ਸਹੁਰੇ ਪਰਿਵਾਰ ਦੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤ ਹੈ। ਪੀੜਤਾ ਨੇ ਦੋਸ਼ ਲਾਇਆ ਹੈ ਕਿ ਉਸਦਾ ਪਤੀ ਨਿਸ਼ਾਂਤ ਅਤੇ ਉਸਦੀ ਮਾਂ ਨੀਨਾ ਹਾਂਡਾ ਵਾਸੀ ਹੀਰਾ ਸਿੰਘ ਨਗਰ ਕੋਟਕਪੂਰਾ ਉਸ ਨੂੰ ਦਾਜ ਘੱਟ ਲਿਆਉਣ ਕਾਰਨ ਪਰੇਸ਼ਾਨ ਕਰਦੇ ਸਨ ਤੇ ਨਵੀਂ ਕਾਰ ਲਿਅਉਣ ਦੀ ਮੰਗ ਕਰ ਰਹੇ ਸਨ।