ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਨਵੰਬਰ
ਰੇਤ ਮਾਫੀਆ ਤੇ ਪੁਲੀਸ ਦੇ ਰਵੱਈਏ ਤੋਂ ਪ੍ਰੇਸ਼ਾਨ ਇਕ ਔਰਤ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਨੇੜੇ ਟੈਂਕੀ ਉਪਰ ਚੜ੍ਹ ਗਈ। ਸਰਬਜੀਤ ਕੌਰ ਨੇ ਕਿਹਾ ਕਿ ਉਸ ਦੇ ਪਤੀ ਰਜਿੰਦਰ ਸਿੰਘ ਬਿੰਦਾ ਨੇ ਦੋ ਕੁ ਦਿਨ ਪਹਿਲਾਂ ਰੇਤ ਮਾਫੀਆ ਦੀ ਧੱਕੇਸ਼ਾਹੀ ਖਿਲਾਫ ਇਕ ਵੀਡੀਓ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਅਤੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਸੀ। ਇਸ ਵੀਡੀਓ ਵਿੱਚ ਰੇਤ ਮਾਫੀਆ ਵੱਲੋਂ ਸਰਕਾਰੀ ਰੇਟ ਤੋਂ ਊਲਟ ਕੀਤੀ ਜਾ ਰਹੀ ਵਸੂਲੀ ਨੂੰ ਵਿਖਾਇਆ ਗਿਆ ਸੀ। ਇਸ ਵੀਡੀਓ ਦੇ ਆਧਾਰ ’ਤੇ ਰੇਤ ਮਾਫੀਆ ਖਿਲਾਫ਼ ਤਾਂ ਕੋਈ ਕਾਰਵਾਈ ਨਹੀਂ ਹੋਈ, ਪਰ ਮੁਕਤਸਰ ਪੁਲੀਸ ਉਨ੍ਹਾਂ ਨੂੰ ਕਥਿਤ ਨਜਾਇਜ਼ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਸ ਨੇ ਦੱਸਿਆ ਉਸ ਦਾ ਪਤੀ ਰਜਿੰਦਰ ਸਿੰਘ ਬਿੰਦਾ ਰਾਜਸਥਾਨ ਗਿਆ ਹੋਇਆ ਹੈ। ਸਰਬਜੀਤ ਕੌਰ ਨੇ ਕਿਹਾ ਕਿ ਜਦੋਂ ਤੱਕ ਰੇਤ ਮਾਫੀਆ ਖਿਲਾਫ ਕਾਰਵਾਈ ਨਹੀਂ ਹੁੰਦੀ ਉਹ ਟੈਂਕੀ ਤੋਂ ਥੱਲੇ ਨਹੀਂ ਉਤਰੇਗੀ।