ਪੱਤਰ ਪ੍ਰੇਰਕ
ਅਬੋਹਰ, 18 ਸਤੰਬਰ
ਇੱਥੋਂ ਦੇ ਸਦਰ ਬਜ਼ਾਰ ਦੀ ਗਲੀ ਨੰਬਰ 11 ਵਿੱਚ ਸ਼ੋਅਰੂਮ ਵਿੱਚੋਂ ਕੱਪੜੇ ਚੋਰੀ ਕਰਦੀ ਔਰਤ ਦੀ ਹਰਕਤ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਜਾਣਕਾਰੀ ਮੁਤਾਬਿਕ ਸਦਰ ਬਜ਼ਾਰ ਦੀ ਗਲੀ ਨੰਬਰ 11 ਵਿੱਚ ਇਕ ਰੇਡੀਮੇਡ ਕੱਪੜੇ ਦੇ ਸ਼ੋਅਰੂਮ ਵਿੱਚ ਔਰਤ, ਨੌਜਵਾਨ ਤੇ ਬੱਚੇ ਨਾਲ ਸ਼ੋਅਰੂਮ ‘ਤੇ ਕੱਪੜੇ ਖਰੀਦਣ ਦੇ ਬਹਾਨੇ ਗਏ। ਕਾਫ਼ੀ ਦੇਰ ਕਰ ਸੈਲਜਮੈਨਾਂ ਨੂੰ ਉਲਝਾਉਂਦਿਆਂ ਬਿਨਾਂ ਕੋਈ ਖਰੀਦਦਾਰੀ ਕੀਤੇ ਵਾਪਸ ਚਲੇ ਗਏ। ਸ਼ੋਅਰੂਮ ਦੇ ਸੰਚਾਲਕ ਅਨਿਲ ਮਿਗਲਾਨੀ ਨੇ ਦੱਸਿਆ ਕਿ ਔਰਤ ਨੇ ਕੱਪੜੇ ਵੇਖਦੇ ਸਮੇਂ ਇੱਕ ਕੀਮਤੀ ਪੈਂਟ ਆਪਣੇ ਥੈਲੇ ਵਿੱਚ ਪਾ ਲਈ। ਇਹ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਉਨ੍ਹਾਂ ਔਰਤ ਅਤੇ ਉਸਦੇ ਪਰਿਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਛੇਤੀ ਹੀ ਉਹ ਉਨ੍ਹਾਂ ਦੀ ਦੁਕਾਨ ਚੋਂ ਚੋਰੀ ਕੀਤੀ ਪੈਂਟ ਮਾਫੀਨਾਮਾ ਦੇ ਕੇ ਵਾਪਸ ਕਰ ਜਾਣ ਨਹੀ. ਤਾਂ ਉਹ ਇਸਦੀ ਸ਼ਿਕਾਇਤ ਪੁਲੀਸ ਨੂੰ ਕਰਨਗੇ।