ਪੱਤਰ ਪ੍ਰੇਰਕ
ਅਬੋਹਰ, 27 ਅਕਤੂਬਰ
ਉਪ ਮੰਡਲ ਦੇ ਪਿੰਡ ਤੂਤਵਾਲਾ ਦੇ ਨੇੜਿਓਂ ਲੰਘਦੀ ਦੌਲਤਪੁਰਾ ਮਾਈਨਰ ਵਿੱਚ ਅੱਜ ਤੜਕੇ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਪੁਲੀਸ ਨੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਦੀ ਮਦਦ ਨਾਲ ਦੇਹ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਪਿੰਡ ਦੌਲਤਪੁਰਾ ਵਾਸੀ ਮਾਇਆ ਦੇਵੀ ਪਤਨੀ ਕੇਸਰਾ ਰਾਮ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਿਕ ਦੌਲਤਪੁਰਾ ਮਾਈਨਰ ਵਿੱਚ ਇਕ ਔਰਤ ਦੀ ਦੇਹ ਫਸੀ ਹੋਣ ਦੀ ਸੂਚਨਾ ਮਿਲਣ ’ਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਮੋਨੂ ਗਰੋਵਰ, ਰਵੀ, ਜਗਦੇਵ ਬਰਾੜ ਮੌਕੇ ਉੱਤੇ ਪੁਜੇ ਅਤੇ ਕੱਲਰਖੇੜਾ ਚੌਕੀ ਪੁਲੀਸ ਦੀ ਹਾਜ਼ਰੀ ਵਿੱਚ ਦੇਹ ਨੂੰ ਬਾਹਰ ਕੱਢਿਆ। ਪੁਲੀਸ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਤੇ ਕਾਰਵਾਈ ਕਰ ਰਹੀ ਹੈ।