ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 14 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 64 ਵਿਧਾਨ ਸਭਾ ਹਲਕਿਆਂ ’ਚ ਉਮੀਂਦਵਾਰਾਂ ਦੀ ਜਾਰੀ ਕੀਤੀ ਸੂਚੀ ’ਚ ਆਪਣੀ ਚੋਣ ਜਲਾਲਾਬਾਦ ਤੋਂ ਲੜੇ ਜਾਣ ਦੇ ਐਲਾਨ ਤੋਂ ਬਾਅਦ ਪਾਰਟੀ ਵਰਕਰਾਂ ’ਚ ਕਾਫੀ ਉਤਸ਼ਾਹ ਹੈ। ਬੀਤੀ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿਲਾ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਬਲਾਕ ਪ੍ਰਧਾਨ ਟਿੱਕਣ ਪਰੂਥੀ, ਲਾਡੀ ਧਵਨ, ਅਜੇ ਜਸੂਜਾ, ਬਲਜੀਤ ਕਪੂਰ, ਕਾਲਾ ਲੂਨਾ, ਰਾਜੂ ਖੇੜਾ, ਅਸ਼ੋਕ ਕੁਮਾਰ ਤੋਤਾ, ਸੋਨੂੰ ਗਿੱਲ, ਦੀਪੂ ਵਰਮਾ, ਸਵੀਟਾ ਮਦਾਨ, ਵਿੱਕੀ ਕੁੱਕੜ, ਪੱਪੂ ਗੁੰਬਰ, ਕਾਕਾ ਗੁੰਬਰ, ਕੰਵਲ ਧਮੀਜਾ, ਹਰਿੰਦਰ ਕੁੱਕੜ, ਰਾਜ ਚੁੱਘ ਮੌਜੂਦ ਸਨ।