ਜ਼ੀਰਾ: ਪੰਜਾਬੀ ਸਾਹਿਤ ਸਭਾ ਜ਼ੀਰਾ ਦੀ ਮੀਟਿੰਗ ਜੀਵਨ ਮੱਲ ਸੀਨੀਅਰ ਸੈਕੰਡਰੀ ਮਾਡਲ ਹਾਈ ਸਕੂਲ (ਲੜਕੇ) ਵਿੱਚ ਕੁਲਵੰਤ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਰਚਨਾਵਾਂ ਦੇ ਚੱਲੇ ਦੌਰ ਵਿੱਚ ਸੁਖਰਾਜ ਸਿੰਘ ਜ਼ੀਰਾ ਨੇ ਕਵਿਤਾ ‘ਚਿਰਾਂ ਤੋਂ ਗੂੰਗੇ ਸੀ’, ਜਗਜੀਤ ਸਿੰਘ ਝਤਰਾ ਨੇ ‘ਤੇਰੀ ਅਕਲ ਟਿਕਾਣੇ ਆਉ’ ਗੀਤ, ਲਵਲੀ ਜ਼ੀਰਾ ਨੇ ਕਿਸਾਨੀ ਅੰਦੋਲਨ ਨਾਲ ਸਬੰਧਤ ਗੀਤ, ਸੁਖਵਿੰਦਰ ਸੁੱਖ ਨੇ ਰਚਨਾ ‘ਮਾਘ ਮਹੀਨਾ ਸੁੱਖ ਦਾ ਹੋਵੇ’, ਪਿੱਪਲ ਸਿੰਘ ਜ਼ੀਰਾ ਨੇ ਕਵਿਤਾ ‘ਪਰਖ ਕੋਈ ਜੌਹਰੀ ਕਰ ਸਕਦਾ ਹੈ’ ਸੁਣਾਈ। ਮੀਟਿੰਗ ਦੌਰਾਨ ਲੇਖਿਕਾ ਅੰਜੂ ਵਰੱਤੀ ਵੱਲੋਂ ਸੰਪਾਦਤ ਕਿਤਾਬ ‘ਵੇਦਨਾ ਸੰਵੇਦਨਾ’ ਦੀਪ ਜ਼ੀਰਵੀ ਵੱਲੋਂ ਸਭ ਨੂੰ ਭੇਟ ਕੀਤੀ ਗਈ।
-ਪੱਤਰ ਪ੍ਰੇਰਕ