ਨਿੱਜੀ ਪੱਤਰ ਪ੍ਰੇਰਕ
ਮਲੋਟ, 22 ਸਤੰਬਰ
ਬਠਿੰਡਾ ਦੇ ਇਕ ਨਿੱਜੀ ਬੈਂਕ ’ਚ ਨੌਕਰੀ ਕਰਦੇ ਮਲੋਟ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਲੰਘੀ ਕੱਲ੍ਹ ਲਵਪ੍ਰੀਤ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਅਜੀਤ ਨਗਰ ਬਠਿੰਡਾ ਤੋਂ ਮੋਟਰਸਾਈਕਲ ’ਤੇ ਵਾਪਸ ਮਲੋਟ ਆ ਰਿਹਾ ਸੀ, ਜਿਵੇਂ ਹੀ ਉਹ ਪਿੰਡ ਥੇਹੜੀ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਮੋਟਰਸਾਈਕਲ ਦੇ ਅੱਗੇ ਲਵਾਰਿਸ ਪਸ਼ੂ ਆ ਗਿਆ, ਜਿਸ ਨਾਲ ਟਕਰਾਉਣ ਕਾਰਨ ਲਵਪ੍ਰੀਤ ਡਿੱਗ ਪਿਆ। ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਨੌਜਵਾਨ ਦਾ ਕਰੀਬ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਇਕ ਪੁੱਤਰ ਹੈ।