ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 2 ਅਗਸਤ
ਜੁਡੀਸ਼ਲ ਕੰਪਲੈਕਸ ਦੇ ਮੁਲਾਜ਼ਮ ਬਲਜਿੰਦਰ ਸਿੰਘ ਦੀ ਇੱਥੋਂ ਦੇ ਕਿਰਾਏ ਦੇ ਮਕਾਨ ਵਿੱਚ ਸ਼ੱਕੀ ਹਾਲਾਤ ’ਚ ਹੋਈ ਮੌਤ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਮ੍ਰਿਤਕ ਦੀ ਮਾਤਾ ਕੁਲਦੀਪ ਕੌਰ ਵਾਸੀ ਜ਼ੀਰਕਪੁਰ ਨੇ ਥਾਣਾ ਸਿਟੀ ਪੁਲੀਸ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੂੰ ਕਲਮਬੱਧ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਸ ਦਾ ਵੱਡਾ ਲੜਕਾ ਬਲਜਿੰਦਰ ਸਿੰਘ ਜ਼ਿਲ੍ਹਾ ਕੋਰਟ ਵਿਚ ਬਤੌਰ ਸੇਵਾਦਾਰ ਨੌਕਰੀ ਕਰਦਾ ਸੀ। ਉਹ ਜਿਮ ਲਾਉਣ ਦਾ ਆਦੀ ਸੀ। ਉਸ ਨੂੰ ਜ਼ੀਰਕਪੁਰ ਦੇ ਮੁਕੇਸ਼ ਰਾਣਾ ਉਰਫ਼ ਲੱਕੀ ਜਿਮ ਵਾਲਾ ਨੇ ਮਾਸਪੇਸ਼ੀਆਂ ਮਜ਼ਬੂਤ ਕਰਨ ਵਾਲੇ ਕੁਝ ਟੀਕੇ ਦਿੱਤੇ ਸਨ ਅਤੇ 15 ਜਲਾਈ ਨੂੰ ਬਲਜਿੰਦਰ ਸਿੰਘ ਕਥਿਤ ਤੌਰ ’ਤੇ ਇਨ੍ਹਾਂ ਟੀਕਿਆਂ ਦੀ ਵਜ੍ਹਾ ਕਰਕੇ ਹੀ ਮੌਤ ਹੋ ਗਈ ਸੀ। ਪੁਲੀਸ ਨੇ ਮੁਲਜ਼ਮ ਮੁਕੇਸ਼ ਰਾਣਾ ਉਰਫ਼ ਲੱਕੀ ਜਿਮ ਵਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।