ਪੱਤਰ ਪ੍ਰੇਰਕ
ਮਾਨਸਾ, 20 ਜੂਨ
ਬਿਜਲੀ ਦਾ ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਿਟੀ ਬੁਢਲਾਡਾ ਪੁਲੀਸ ਨੇ ਲਾਪਰਵਾਹੀ ਵਰਤਣ ਦੇ ਦੋਸ਼ ਹੇਠਲਾਈਨਮੈਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਗੁਰਦਸ਼ਨ ਸਿੰਘ ਨੇ ਦੱਸਿਆ ਕਿ ਮੁਦੱਈ ਜਸਵੰਤ ਸਿੰਘ ਵਾਸੀ ਪਿੰਡ ਦਾਤੇਵਾਸ ਦੁਆਰਾ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਲੜਕਾ ਸਮਸ਼ੇਰ ਸਿੰਘ, ਜੋ ਪ੍ਰਾਈਵੇਟ ਤੌਰ ’ਤੇ ਲਾਇਨਮੈਨ ਚੇਤਨਦਾਸ ਵਾਸੀ ਬੁਢਲਾਡਾ ਨਾਲ ਬਿਜਲੀ ਠੀਕ ਕਰਨ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ 18 ਜੂਨ ਨੂੰ ਲਾਇਨਮੈਨ ਚੇਤਨਦਾਸ ਨੇ ਉਸ ਦੇ ਲੜਕੇ ਨੂੰ ਕਿਹਾ ਕਿ ਉਸ ਨੇ ਬਿਜਲੀ ਬੰਦ ਕਰਵਾਕੇ ਪਰਮਿਟ ਹਾਸਲ ਕੀਤਾ ਹੈ। ਇਸ ’ਤੇ ਉਸ ਦਾ ਲੜਕਾ ਬਿਜਲੀ ਦੇ ਖੰਭੇ ’ਤੇ ਚੜ੍ਹ ਗਿਆ। ਖੰਭੇ ’ਤੇ ਕੰਮ ਕਰਦਿਆਂ ਉਸ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।