ਸ੍ਰੀਨਗਰ: ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਦੋਸ਼ ਲਾਇਆ ਕਿ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਨੂੰ ਉਸ ਦੇ ਨਾਂ ਕਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰੀ ਏਜੰਸੀਆਂ ਭਾਜਪਾ ਦੇ ਮੁੱਢਲੇ ਵੋਟ ਬੈਂਕ ਨੂੰ ਖ਼ੁਸ਼ ਕਰਨ ਲਈ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਮਹਬਿੂਬਾ ਨੇ ਟਵੀਟ ਕੀਤਾ ‘ਕਿਸਾਨਾਂ ਨੂੰ ਮਾਰਨ ਵਾਲੇ ਕੇਂਦਰੀ ਮੰਤਰੀ ਦੇ ਪੁੱਤਰ ਰਾਹੀਂ ਮਿਸਾਲ ਕਾਇਮ ਕਰਨ ਦੀ ਥਾਂ, ਕੇਂਦਰੀ ਏਜੰਸੀਆਂ ਇਕ 23 ਸਾਲਾਂ ਦੇ ਮੁੰਡੇ ਪਿੱਛੇ ਪਈਆਂ ਹੋਈਆਂ ਹਨ, ਉਹ ਵੀ ਸਿਰਫ਼ ਉਸ ਦੇ ਨਾਂ ਪਿੱਛੇ ਖਾਨ ਲੱਗਾ ਹੋਣ ਕਰ ਕੇ।’ -ਪੀਟੀਆਈ