ਕੋਟਾ(ਰਾਜਸਥਾਨ), 22 ਅਕਤੂਬਰ
ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਵਿੱਚ ਇਕ ਦਲਿਤ ਪਰਿਵਾਰ ਦੇ 12 ਮੈਂਬਰਾਂ ਨੇ ਧਰਮ ਬਦਲ ਕੇ ਬੁੱਧ ਧਰਮ ਅਪਣਾ ਲਿਆ ਹੈ। ਧਰਮ ਬਦਲਣ ਵਾਲੇ ਵਿਅਕਤੀ ਪਰਿਵਾਰ ਦੇ ਇਕ ਮੈਂਬਰ ਦੀ ਕੁੱਟਮਾਰ ਮਾਮਲੇ ਵਿੱਚ ਪੁਲੀਸ ਵੱਲੋਂ ਗ੍ਰਾਮ ਪ੍ਰਧਾਨ ਦੇ ਪਤੀ ਖਿਲਾਫ਼ ਕੇਸ ਦਰਜ ਨਾ ਕੀਤੇ ਜਾਣ ਤੋਂ ਕਥਿਤ ਤੌਰ ’ਤੇ ਨਿਰਾਸ਼ ਸਨ। ਪੁਲੀਸ ਅਧਿਕਾਰੀ ਪੂਜਾ ਨਾਗਰ ਨੇ ਦੱਸਿਆ ਕਿ ਬਾਰਾਂ ਜ਼ਿਲ੍ਹੇ ਦੇ ਭੁਲੋਨ ਪਿੰਡ ਦੇ ਰਾਜੇਂਦਰ ਦੇ ਪਰਿਵਾਰ ਦੇ 12 ਮੈਂਬਰਾਂ ਨੇ ਸ਼ੁੱਕਰਵਾਰ ਨੂੰ ਬੁੱਧ ਧਰਮ ਅਪਣਾ ਲਿਆ। ਉਨ੍ਹਾਂ ਧਰਮ ਬਦਲਣ ਦਾ ਹਲਫ਼ ਲਿਆ ਅਤੇ ਪਿੰਡ ਦੀ ਬੈਥਲੀ ਨਦੀ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਤੇ ਤਸਵੀਰਾਂ ਰੋੜ੍ਹ ਦਿੱਤੀਆਂ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਕ ਵਿੱਚ ਕੋਈ ਵੀ ਵਿਅਕਤੀ ਕੋਈ ਵੀ ਧਰਮ ਚੁਣਨ ਲਈ ਆਜ਼ਾਦ ਹੈ। ਪਿੰਡ ਵਿੱਚ ਕਿਸੇ ਹੋਰ ਵਿਅਕਤੀ ਨੇ ਆਪਣਾ ਧਰਮ ਨਹੀਂ ਬਦਲਿਆ ਹੈ। –ਏਜੰਸੀ