ਨਵੀਂ ਦਿੱਲੀ, 3 ਜੂਨ
ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਦੇ 1,34,154 ਨਵੇਂ ਕੇਸਾਂ ਦੀ ਆਮਦ ਨਾਲ ਮਹਾਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 2,84,41,986 ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ 8 ਵਜੇ ਤੱਕ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਕਰੋਨਾ ਵਾਇਰਸ ਦੀ ਲਾਗ ਕਾਰਨ 2,887 ਮੌਤਾਂ ਹੋਣ ਕਾਰਨ ਇਹ ਗਿਣਤੀ 3,37,989 ’ਤੇ ਪੁੱਜ ਗਈ। ਪੰਜਾਬ ਵਿੱਚ ਕਰੋਨਾ ਕਾਰਨ ਹੁਣ ਤੱਕ 14748 ਲੋਕਾਂ ਦੀ ਜਾਨ ਜਾ ਚੁੱਕੀ ਹੈ।