ਚੇਨੱਈ, 10 ਜੁਲਾਈ
ਕਰੋੋਨਾ ਨੇ ਤਾਮਿਲਨਾਡੂ ਦੇ 12 ਜ਼ਿਲ੍ਹਿਆਂ ਵਿਚ ਪੈਰ ਪਸਾਰ ਲਏ ਹਨ। ਦੂਜੇ ਪਾਸੇ ਕੇਰਲ ਵਿਚ ਪਿਛਲੇ 24 ਘੰਟਿਆਂ ਵਿਚ 14 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ ਦੇ ਕੁੱਲ ਕੇਸਾਂ ਵਿਚੋਂ 80 ਫੀਸਦੀ ਮਾਮਲੇ 15 ਰਾਜਾਂ ਦੇ 90 ਜ਼ਿਲ੍ਹਿਆਂ ਵਿਚੋਂ ਮਿਲ ਰਹੇ ਹਨ। ਕੇਰਲ ਦੇ ਮੁੱਖ ਮੰਤਰੀ ਨੇ ਦੱਸਿਆ ਕਰੋਨਾ ਦੀ ਦੂਜੀ ਲਹਿਰ ਦੇਸ਼ ਵਿਚ ਮਾਰਚ ਵਿਚ ਆਈ ਸੀ ਪਰ ਕੇਰਲ ਵਿਚ ਇਹ ਲਹਿਰ ਮਈ ਦੇ ਮੱਧ ਵਿਚ ਆਈ ਪਰ ਹੁਣ ਸਥਿਤੀ ਕਾਬੂ ਹੇਠ ਹੈ।