ਜੰਮੂ: ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਵਿੱਚ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਇਕ 14 ਸਾਲਾ ਲੜਕਾ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਾਹਪੁਰ ਸੈਕਟਰ ’ਚ ਮੁਹੰਮਦ ਜਹਾਂਗੀਰ ਨਾਂ ਦਾ ਇਕ 14 ਸਾਲਾ ਲੜਕਾ ਜ਼ਖ਼ਮੀ ਹੋ ਗਿਆ। ਮੋਰਟਾਰ ਦਾ ਇਕ ਗੋਲਾ ਉਸ ਦੇ ਘਰ ਕੋਲ ਆ ਡਿੱਗਿਆ ਤੇ ਇਸ ਗੋਲੇ ਦੇ ਛੱਰ੍ਹੇ ਲੱਗਣ ਕਾਰਨ ਲੜਕਾ ਜ਼ਖ਼ਮੀ ਹੋ ਗਿਆ। -ਪੀਟੀਆਈ