ਨਵੀਂ ਦਿੱਲੀ, 17 ਮਾਰਚ
ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ 15-20 ਭਾਰਤੀਆਂ, ਜਿਹੜੇ ਕਿ ਜੰਗ ਪ੍ਰਭਾਵਿਤ ਯੂਕਰੇਨ ਵਿੱਚੋਂ ਨਿਕਲਣਾ ਚਾਹੁੰਦੇ ਹਨ, ਨੂੰ ਹਰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ ‘ਅਪਰੇਸ਼ਨ ਗੰਗਾ’ ਹਾਲੇ ਵੀ ਜਾਰੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਉੱਥੇ ਜੰਗ ਵਾਲੇ ਹਾਲਾਤ ਹਨ ਪਰ ‘‘ਜਿਹੜੇ ਭਾਰਤ ਆਉਣਾ ਚਾਹੁੰਦੇ ਹਨ, ਅਸੀਂ ਉਨ੍ਹਾਂ ਨੂੰ ਬਚਾਉਣ ਲਈ ਜੋ ਵੀ ਕਰ ਸਕਦੇ ਹਾਂ, ਕਰਦੇ ਰਹਾਂਗੇ।’’ ਬਾਗਚੀ ਨੇ ਕਿਹਾ, ‘‘ਤਿੰਨ ਦਿਨ ਪਹਿਲਾਂ ਤੱਕ ਲੱਗਪਗ 50 ਭਾਰਤੀ ਉੱਥੇ ਸਨ। ਸਾਡੇ ਮੁਲਾਂਕਣ ਮੁਤਾਬਕ ਉੱਥੇ 15-20 ਭਾਰਤੀ ਅਜਿਹੇ ਹਨ, ਜਿਹੜੇ ਦੇਸ਼ (ਯੂਕਰੇਨ) ਛੱਡਣਾ ਚਾਹੁੰਦੇ ਹਨ ਜਦਕਿ ਬਾਕੀ ਹਾਲੇ ਉੱਥੋਂ ਨਹੀਂ ਆਉਣਾ ਚਾਹੁੰਦੇ। ਅਸੀਂ ਉਨ੍ਹਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੇ ਹਾਂ।’’ -ਪੀਟੀਆਈ