ਅਲਪੂਜ਼ਾ (ਕੇਰਲਾ), 20 ਜਨਵਰੀ
ਕੇਰਲਾ ਦੀ ਅਦਾਲਤ ਨੇ ਤੱਟੀ ਜ਼ਿਲ੍ਹੇ ਅਲਪੂਜ਼ਾ ਵਿੱਚ ਦਸੰਬਰ 2021 ਵਿੱਚ ਭਾਜਪਾ ਦੇ ਹੋਰ ਪੱਛੜਾ ਵਰਗ (ਓਬੀਸੀ) ਮੋਰਚਾ ਦੇ ਇੱਕ ਆਗੂ ਦੀ ਹੱਤਿਆ ਦੇ ਮਮਾਲੇ ਵਿੱਚ ਅੱਜ 15 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਠਹਿਰਾਏ ਗਏ ਮੁਲਜ਼ਮਾਂ ਦਾ ਸਬੰਧ ਹੁਣ ਪਾਬੰਦੀਸ਼ੁਦਾ ਇਸਲਾਮਕ ਗਰੁੱਪ ‘ਪਾਪੂਲਰ ਫਰੰਟ ਆਫ ਇੰਡੀਆ’ (ਪੀਐੱਫਆਈ) ਨਾਲ ਹੈ। ਦੋਸ਼ ਹੈ ਕਿ ਪੀਐੱਫਆਈ ਅਤੇ ‘ਸੋਸ਼ਲ ਡੈਮੋਕਰੈਟਿਕ ਪਾਰਟੀ ਆਫ ਇੰਡੀਆ (ਐੱਸਡੀਪੀਆਈ) ਨਾਲ ਜੁੜੇ ਕਾਰਕੁਨਾਂ ਨੇ 19 ਦਸੰਬਰ 2021 ਨੂੰ ਭਾਜਪਾ ਦੇ ਓਬੀਸੀ ਮੋਰਚਾ ਦੇ ਸੂਬਾ ਸਕੱਤਰ ਰਣਜੀਤ ਸ੍ਰੀਨਿਵਾਸਨ ਦੇ ਘਰ ਵਿੱਚ ਉਨ੍ਹਾਂ ਦੇ ਪਰਿਵਾਰ ਸਾਹਮਣੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਮਗਰੋਂ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਮਾਵੇਲਿੱਕਾਰਾ ਦੀ ਵਧੀਕ ਜ਼ਿਲ੍ਹਾ ਸੈਸ਼ਨ ਅਦਾਲਤ ਨੰਬਰ-1 ਨੇ ਫ਼ੈਸਲਾ ਸੁਣਾਇਆ ਹੈ।