ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਦਰਮਿਆਨ ਜਹਾਜ਼ ਦੇ ਈਂਧਣ (ਏਵੀਏਸ਼ਨ ਟਰਬਾਇਨ ਫਿਊਲ) ਦੀਆਂ ਕੀਮਤਾਂ ਵਿੱਚ 16 ਫ਼ੀਸਦੀ ਦਰਜ ਕੀਤਾ ਗਿਆ ਹੈ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ, ਜਿਸ ਨਾਲ ਦੇਸ਼ ਭਰ ਵਿੱਚ ਏਟੀਐੱਫ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪੁੱਜ ਗਏ ਹਨ। ਜਨਤਕ ਖੇਤਰ ਦੀ ਪੈਟਰੋਲੀਅਮ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੌਮੀ ਰਾਜਧਾਨੀ ਵਿੱਚ ਏਟੀਐੱਫ ਦਾ ਮੁੱਲ 19,757.13 ਰੁਪਏ ਪ੍ਰਤੀ ਕਿਲੋਲੀਟਰ ਜਾਂ 16.26 ਫ਼ੀਸਦੀ ਦੇ ਵਾਧੇ ਨਾਲ 1,41,232.87 ਰੁਪਏ ਪ੍ਰਤੀ ਕਿਲੋਲੀਟਰ (141.2 ਪ੍ਰਤੀ ਲਿਟਰ) ’ਤੇ ਪੁੱਜ ਗਏ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਏਟੀਐੱਫ ਦੀ ਕਮੀਤ ਵਿੱਚ 1.3 ਫ਼ੀਸਦੀ (1,563.97 ਰੁਪਏ ਪ੍ਰਤੀ ਕਿਲੋਲੀਟਰ) ਦੀ ਮਾਮੂਲੀ ਕਟੌਤੀ ਕੀਤੀ ਗਈ ਸੀ ਪਰ ਹੁਣ ਜੋ ਵਾਧਾ ਕੀਤਾ ਗਿਆ ਹੈ, ਉਸ ਨਾਲ ਏਟੀਐੱਫ ਦੀ ਕੀਮਤ ਮੁਲਕ ਭਰ ਵਿੱਚ ਰਿਕਾਰਡ ਪੱਧਰ ’ਤੇ ਪੁੱਜ ਗਏ ਹਨ। ਜਹਾਜ਼ ਦੇ ਈਂਧਣ ਦੀਆਂ ਕੀਮਤਾਂ ਵਧਣ ਕਾਰਨ ਏਅਰਲਾਈਨਜ਼ ਕੰਪਨੀਆਂ ਵੱਲੋਂ ਟਿਕਟਾਂ ਦੀ ਲਾਗਤ ਵੀ ਵਧ ਜਾਵੇਗੀ ਕਿਉਂਕਿ ਕਿਸੇ ਵੀ ਏਅਰਲਾਈਨ ਦੀ ਕੁੱਲ ਲਾਗਤ ਵਿੱਚ ਏਟੀਐੱਫ ਦੀ ਹਿੱਸੇਦਾਰੀ 40 ਫ਼ੀਸਦੀ ਤੱਕ ਹੁੰਦੀ ਹੈ। -ਪੀਟੀਆਈ