ਜੈਪੁਰ, 28 ਜੂਨ
ਪੁਲੀਸ ਨੇ ਅੱਜ ਰਾਜਸਥਾਨ ਯੂਨੀਵਰਸਿਟੀ ਵਿੱਚ ਸਿੰਡੀਕੇਟ ਦੀ ਮੀਟਿੰਗ ਦੌਰਾਨ ਹੰਗਾਮਾ ਕਰਨ ਵਾਲੇ 16 ਵਿਦਿਆਰਥੀ ਹਿਰਾਸਤ ਵਿੱਚ ਲਏ। ਇਸ ਦੌਰਾਨ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਪੁਲੀਸ ਨੇ ਹਲਕੇ ਬਲ ਦੀ ਵਰਤੋਂ ਵੀ ਕੀਤੀ। ਪੁਲੀਸ ਨੇ ਦੱਸਿਆ ਕਿ ਸਿੰਡੀਕੇਟ ਮੀਟਿੰਗ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵੀਸੀ ਸਕੱਤਰੇਤ ਦੇ ਬਾਹਰ ਇਕੱਠੇ ਹੋ ਕੇ ਯੂਨੀਵਰਸਿਟੀ ਪ੍ਰਸ਼ਾਸਨ ‘ਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਕੰਮ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਦੱਸਿਆ ਕਿ ਐਨਐਸਯੂਆਈ ਦੇ ਨੌਂ ਅਤੇ ਏਬੀਵੀਪੀ ਦੇ ਸੱਤ ਮੈਂਬਰ ਹਿਰਾਸਤ ਵਿੱਚ ਲਏ ਗਏ ਹਨ। -ਪੀਟੀਆਈ