ਨਵੀਂ ਦਿੱਲੀ, 19 ਜੁਲਾਈ
ਏਅਰਪੋਰਟ ਅਥਾਰਿਟੀ ਆਫ਼ ਇੰਡੀਆ (ਏਏਆਈ) ਨੇ 63 ਹਵਾਈ ਅੱਡਿਆਂ ਲਈ 198 ਬਾਡੀ ਸਕੈਨਰ ਖ਼ਰੀਦਣ ਦਾ ਫ਼ੈਸਲਾ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮੈਟਲ ਡਿਟੈਕਟਰਾਂ ਅਤੇ ਹੱਥਾਂ ਨਾਲ ਸਕੈਨ ਕਰਨ ਵਾਲੇ ਊਪਕਰਣਾਂ ਦੀ ਥਾਂ ’ਤੇ ਇਨ੍ਹਾਂ ਬਾਡੀ ਸਕੈਨਰਾਂ ਨੂੰ ਲਗਾਇਆ ਜਾਵੇਗਾ। ਊਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਹੀ ਬਾਡੀ ਸਕੈਨਰਾਂ ਨੂੰ ਖ਼ਰੀਦਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਅਧਿਕਾਰੀਆਂ ਮੁਤਾਬਕ ਇਨ੍ਹਾਂ ਸਕੈਨਰਾਂ ’ਚੋਂ 19 ਚੇਨੱਈ, 17 ਕੋਲਕਾਤਾ, 12 ਪੁਣੇ, 7 ਸ੍ਰੀਨਗਰ ਅਤੇ 4 ਅੰਮ੍ਰਿਤਸਰ ਦੇ ਹਵਾਈ ਅੱਡਿਆਂ ’ਤੇ ਲਗਾਏ ਜਾਣਗੇ।