ਨਵੀਂ ਦਿੱਲੀ: ਈਡੀ ਨੇ ਏਬੀਜੀ ਸ਼ਿਪਯਾਰਡ ਲਿਮਟਿਡ ਦੀ 2,747 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਕਾਰਵਾਈ ਕਥਿਤ ਬੈਂਕ ਕਰਜ਼ਾ ਧੋਖਾਧੜੀ ਨਾਲ ਸਬੰਧਤ ਕੇਸ ਦੀ ਜਾਂਚ ਤਹਿਤ ਕੀਤੀ ਗਈ ਹੈ। ਏਜੰਸੀ ਨੇ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ’ਚ ਗੁਜਰਾਤ ਦੇ ਸੂਰਤ ਤੇ ਦਾਹੇਜ ਵਿਚਲੇ ਡੌਕਯਾਰਡ, ਖੇਤੀਯੋਗ ਜ਼ਮੀਨਾਂ ਤੇ ਪਲਾਟ ਸ਼ਾਮਲ ਹਨ। ਇਸ ਤੋਂ ਇਲਾਵਾ ਗੁਜਰਾਤ ਤੇ ਮਹਾਰਾਸ਼ਟਰ ’ਚ ਵੱਖ ਵੱਖ ਕਾਰੋਬਾਰੀ ਤੇ ਰਿਹਾਇਸ਼ੀ ਜਾਇਦਾਦਾਂ ਅਤੇ ਏਬੀਜੀ ਸ਼ਿਪਯਾਰਡ ਲਿਮਟਿਡ, ਇਸ ਦੇ ਗਰੁੱਪ ਦੀਆਂ ਕੰਪਨੀਆਂ ਤੇ ਹੋਰ ਭਾਈਵਾਲਾਂ ਦੇ ਬੈਂਕ ਖਾਤੇ ਸ਼ਾਮਲ ਹਨ। -ਪੀਟੀਆਈ