ਇਸਲਾਮਾਬਾਦ, 20 ਅਕਤੂਬਰ
ਪਾਕਿਸਤਾਨ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕਾਕੜ ਨੇ ਆਪਣੀ ਪਹਿਲੀ ਚੀਨ ਦੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਬੀਆਰਆਈ ਤਹਿਤ ਸਹਿਯੋਗ ਵਧਾਉਣ ਲਈ 20 ਸਮਝੌਤਿਆਂ ’ਤੇ ਹਸਤਾਖ਼ਰ ਕੀਤੇ। ਸ਼ੁੱਕਰਵਾਰ ਨੂੰ ਇਕ ਸਾਂਝੇ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਭਾਰਤ ਬੀਆਰਆਈ ਦੀ ਆਲੋਚਨਾ ਕਰ ਰਿਹਾ ਹੈ ਕਿਉਂਕਿ ਇਸ ਯੋਜਨਾ ਤਹਿਤ ਕਥਿਤ ਚੀਨ-ਪਾਕਿ ਆਰਥਿਕ ਗਲਿਆਰਾ (ਸੀਪੀਈਸੀ) ਸ਼ਾਮਲ ਹੈ ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚੋਂ ਗੁਜ਼ਰਦਾ ਹੈ। -ਪੀਟੀਆਈ