ਨਵੀਂ ਦਿੱਲੀ, 13 ਅਗਸਤ
ਕਾਂਗਰਸ ਨੇ ਅੱਜ ਕਿਹਾ ਕਿ ਫੌਜਦਾਰੀ ਕਾਨੂੰਨਾਂ ਦੀ ਥਾਂ ਲੈਣ ਵਾਲੇ ਤਿੰਨ ਬਿੱਲਾਂ ’ਤੇ ਵਿਆਪਕ ਵਿਚਾਰ ਚਰਚਾ ਦੀ ਲੋੜ ਹੈ ਤੇ ਸਲਾਹ ਮਸ਼ਵਰੇ ਦੇ ਇਸ ਅਮਲ ਵਿੱਚ ਮਾਹਿਰਾਂ ਤੇ ਆਮ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਕਾਂਗਰਸ ਆਗੂ ਤੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਭਾਰਤੀ ਅਪਰਾਧਕ ਨਿਆਂ ਪ੍ਰਬੰਧ ਦੀ ਕਾਇਆਕਲਪ ਦੇ ਨਾਂ ’ਤੇ ਬਿਨਾਂ ਕਿਸੇ ਵਿਚਾਰ ਚਰਚਾ ਦੇ ‘ਪੂਰੇ ਫੌਜਦਾਰੀ ਕਾਨੂੰਨ ਢਾਂਚੇ ਨੂੰ ਮਧੋਲਣ ਦੇ ਛਲ ਕਪਟ ਤੋਂ ਦੂਰ ਰਹੇ। -ਪੀਟੀਆਈ